ਬ੍ਰਿਟਿਸ਼-ਅਮਰੀਕੀ ਡੀਲ: ਆਸਟ੍ਰੇਲੀਆ ਬਣਾਵੇਗਾ ਪ੍ਰਮਾਣੂ ਸ਼ਕਤੀ ਵਾਲੀਆਂ ਪਣਡੁੱਬੀਆਂ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ, ਅਮਰੀਕਾ ਦੇ ਰਾਸ਼ਟਰਪਤੀ ਜੋਇ ਬਾਇਡਨ ਅਤੇ ਯੂ.ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨੇ ਅੱਜ ਇੱਕ ਅਹਿਮ ਐਲਾਨਨਾਮੇ ਰਾਹੀਂ ਦੱਸਿਆ ਕਿ ਤਿੰਨਾਂ ਦੇਸ਼ਾਂ ਦੀ ਮਿੱਤਰਤਾ ਨਾਲ, ਹੁਣ ਦੱਖਣੀ-ਆਸਟ੍ਰੇਲੀਆ ਦੇ ਐਡੀਲੇਡ ਵਿਖੇ ਪ੍ਰਮਾਣੂ ਸ਼ਕਤੀ ਵਾਲੀਆਂ ਪਣਡੁੱਬੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਵਾਸਤੇ 90 ਮਿਲੀਅਨ ਡਾਲਰ ਦੀ ਡੀਲ ਫਾਈਨਲ ਕੀਤੀ ਗਈ ਹੈ ਅਤੇ ਸਰਵੇਖਣ ਲਈ 18 ਮਹੀਨਿਆਂ ਦਾ ਸਮਾਂ ਰੱਖਿਆ ਗਿਆ ਹੈ। ਇਸ ਦੌਰਾਨ ਐਡੀਲੇਡ ਵਿਖੇ ਕੰਮ ਲਈ ਥਾਂ ਅਤੇ ਸਮੁੱਚੀ ਕੰਮ ਕਰਨ ਵਾਲਿਆਂ ਦੀ ਟੀਮ ਤਿਆਰ ਕਰਨ ਲਈ ਸਾਰੇ ਕਾਰਜ ਕੀਤੇ ਜਾਣਗੇ ਜਿਨ੍ਹਾਂ ਵਿੱਚ ਸੁਰੱਖਿਆ ਆਦਿ ਦੇ ਮੁੱਦੇ ਵੀ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਕੋਲ ਜਿਹੜੀਆਂ ਪਣਡੁੱਬੀਆਂ ਹਨ ਉਹ ਡੀਜ਼ਲ ਨਾਲ ਚਲਦੀਆਂ ਹਨ ਅਤੇ ਇਸ ਕਾਰਜ ਨੂੰ ਜਿੱਥੇ ਵਾਤਾਵਰਣ ਸਬੰਧੀ ਦੋਸਤਾਨਾ ਮੰਨਿਆ ਜਾ ਰਿਹਾ ਹੈ ਉਥੇ ਹੀ ਚੀਨ ਨਾਲ ਵੱਧਦੀਆਂ ਦੂਰੀਆਂ ਅਤੇ ਭਵਿੱਖ ਸਮਿਕਰਣਾਂ ਆਦਿ ਨੂੰ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ।

Install Punjabi Akhbar App

Install
×