ਜੀ-7 ਮੀਟਿੰਗ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਸਿੰਗਾਪੁਰ ਵਿਚਾਲੇ ਹੋਵੇਗੀ ਯਾਤਰਾਵਾਂ ਸਬੰਧੀ ਗੱਲਬਾਤ

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਲੰਡਨ ਅਤੇ ਪੈਰਿਸ ਵਿਚਲੀ ਜੀ-7 ਮੀਟਿੰਗ ਤੋਂ ਪਹਿਲਾਂ ਵਪਾਰ, ਸੁਰੱਖਿਆ ਅਤੇ ਯਾਤਰਾਵਾਂ ਦੇ ਮਾਮਲਿਆਂ ਤਹਿਤ, ਸਿੰਗਾਪੁਰ ਜਾਣਗੇ ਜਿੱਥੇ ਕਿ ਦੋਹਾਂ ਦੇਸ਼ਾਂ ਦਰਮਿਆਨ ਹਵਾਈ ਯਾਤਰਾਵਾਂ ਸ਼ੁਰੂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਏਨ ਲੂੰਗ ਵਿਚਾਲੇ ਉਕਤ ਗੱਲਬਾਤ ਅੱਜ ਹੋਣ ਜਾ ਰਹੀ ਹੈ ਅਤੇ ਕਰੋਨਾ ਕਾਰਨ ਬੰਦ ਹੋਈਆਂ ਫਲਾਈਟਾਂ ਤੋਂ ਬਾਅਦ ਇਹ ਬਹੁਤ ਹੀ ਮਹੱਤਵਪੂਰਨ ਮੀਟਿੰਗ ਮੰਨੀ ਜਾ ਰਹੀ ਹੈ।
ਇਸਤੋਂ ਪਹਿਲਾਂ ਵੀ ਬੀਤੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਸਿੰਗਾਪੁਰ ਸਰਕਾਰ ਨੇ ਆਸਟ੍ਰੇਲੀਆਈ ਸਰਕਾਰ ਨੂੰ ਪਲਾਨ ਭੇਜੇ ਸਨ ਅਤੇ ਹੁਣ ਦੋਨੋਂ ਦੇਸ਼ ਇਸ ਗੱਲ ਤੇ ਸਹਿਮਤੀ ਜਤਾਉਣਗੇ ਕਿ ਯਾਤਰਾਵਾਂ ਕਰਨ ਵਾਲੇ ਯਾਤਰੀਆਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ ਜਿਸ ਵਿਚ ਕਿ ਉਨ੍ਹਾਂ ਦੇ ਕਰੋਨਾ ਸਬੰਧੀ ਟੀਕਾਕਰਣ ਬਾਰੇ ਤਸਦੀਕ ਕੀਤੀ ਜਾਵੇਗੀ ਤਾਂ ਕਿ ਯਾਤਰਾ ਨੂੰ ਸੁਖਦ ਅਤੇ ਸੁਰੱਖਿਅਤ ਬਣਾਇਆ ਜਾ ਸਕੇ।

Install Punjabi Akhbar App

Install
×