ਟਿਮੋਰ ਲੈਸਟ ਦੇਸ਼ ਅੰਦਰ ਚੱਕਰਵਾਤ ਕਾਰਨ ਭਾਰੀ ਨੁਕਸਾਨ -ਆਸਟ੍ਰੇਲੀਆ 7 ਮਿਲੀਅਨ ਡਾਲਰਾਂ ਦੀ ਮਦਦ ਲਈ ਤਿਆਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਟਿਮੋਰ ਲੈਸਟ ਦੇਸ਼ ਅੰਦਰ ਚੱਕਰਵਾਤ ਦੇ ਚਲਦਿਆਂ, ਹੜ੍ਹਾਂ ਕਾਰਨ ਹੋਈ ਤਬਾਹੀ ਦੇ ਮੱਦੇਨਜ਼ਰ, ਟਿਮੋਰ ਦੇਸ਼ ਵੱਲੋਂ ਆਸਟ੍ਰੇਲੀਆ ਅੱਗੇ ਮਦਦ ਦੀ ਜਿਹੜੀ ਗੁਹਾਰ ਲਗਾਈ ਗਈ ਸੀ, ਉਸਦਾ ਆਦਰ ਕਰਦਿਆਂ, ਆਸਟ੍ਰੇਲੀਆ ਨੇ 7 ਮਿਲੀਅਨ ਡਾਲਰਾਂ ਦੀ ਮਦਦ ਦਾ ਐਲਾਨ ਕੀਤਾ ਹੈ ਅਤੇ ਇਹ ਮਦਦ ਕੋਵਿਡ-19 ਦੌਰਾਨ ਕੀਤਾ ਜਾ ਰਹੀ ਮਦਦ ਤੋਂ ਅਲੱਗ ਹੈ।
ਜ਼ਿਕਰਯੋਗ ਹੈ ਕਿ ਹਾਲ ਵਿੱਚ ਹੀ ਆਏ ਹੜ੍ਹਾਂ ਕਾਰਨ ਇਸ ਟਾਪੂ ਨੁਮਾ ਦੇਸ਼ ਦੀ ਰਾਜਧਾਨੀ ‘ਦਿਲੀ’ ਅੰਦਰ ਵੀ ਲੋਕ ਬਹੁ੿ਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਸੜਕਾਂ ਟੁੱਟ ਗਈਆਂ ਹਨ। ਲੋਕਾਂ ਨੂੰ ਹੜ੍ਹ ਮਾਰੇ ਖੇਤਰਾਂ ਆਦਿ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਉਪਰ ਬਣਾਏ ਗਏ ਆਰਜ਼ੀ ਸ਼ੇਲਟਰਾਂ ਆਦਿ ਵਿੱਚ ਰੱਖਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਆਸਟ੍ਰੇਲੀਆਈ ਰੈਡ ਕਰਾਸ ਅਤੇ ਹੋਰ ਗੈਰ-ਸਰਕਾਰੀ ਅਦਾਰੇ ਆਦਿ ਵੀ ਟਿਮੋਰ ਦੇਸ਼ ਵਿਚਲੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਕੋਸ਼ਿਸ਼ ਕਰ ਰਹੇ ਹਨ ਕਿ ਉਕਤ ਇਲਾਕਿਆਂ ਅੰਦਰ ਕਿਸੇ ਕਿਸਮ ਦੀ ਭੋਜਨ ਆਦਿ ਦੀ ਥੋੜ੍ਹ ਨਾ ਆਵੇ ਅਤੇ ਇਸ ਦੇ ਨਾਲ ਹੀ ਕੋਵਿਡ-19 ਸਬੰਧਤ ਸਾਜੋ ਸਾਮਾਨ ਦੀ ਵੀ ਮਦਦ ਕੀਤੀ ਜਾ ਰਹੀ ਹੈ ਕਿਉ਼ਂਕਿ ਹੜ੍ਹਾਂ ਕਾਰਨ ਪੀ.ਪੀ.ਈ. ਕਿਟਾਂ ਆਦਿ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਕਈ ਮਿਲੀਅਨ ਡਾਲਰਾਂ ਦੀ ਮਦਦ ਨਾਲ ਕੋਵਿਡ ਵੈਕਸੀਨ ਨੂੰ ਵੀ ਟਿਮੋਰ ਅੰਦਰ ਭੇਜਿਆ ਜਾ ਰਿਹਾ ਹੈ।

Install Punjabi Akhbar App

Install
×