ਆਸਟ੍ਰੇਲੀਆ ‘ਚ ਸਿੱਖੀ ਪਹਿਚਾਣ ਨਾਲੋਂ ਗੁਰੂ ਘਰਾਂ ‘ਚ ਆਪਣੀ ਵਿਚਾਰਧਾਰਾ ਨੂੰ ਤਰਜੀਹ: ਸਿੱਖਾਂ ‘ਤੇ ਗੁਰਦੁਆਰੇ ‘ਚ ਦਾਖ਼ਲੇ ‘ਤੇ ਪਾਬੰਦੀ

ਆਸਟ੍ਰੇਲੀਆ ਦੇ ਗੁਰੂ ਘਰਾਂ ਜਾਂ ਸਿੱਖ ਭਾਈਚਾਰੇ ਦੀ ਪਹਿਚਾਣ ਦੇ ਮਸਲੇ ਨੂੰ ਜ਼ਿਆਦਾ ਹੁੰਗਾਰਾ ਮਿਲ ਸਕਣ ਨਾਲੋਂ ਇੱਥੋਂ ਦੇ ਸਿੱਖੀ ਲਈ ਜ਼ਿਆਦਾ ਤੱਤਪਰ ਆਗੂ ਆਪਣੀ ਜਥੇਬੰਦੀ ਦੀ ਵਿਚਾਰਧਾਰਾ ਨੂੰ ਗੁਰੂਘਰਾਂ ਸਟੇਜਾਂ ਉੱਪਰ ਲਾਗੂ ਕਰਨ, ਕਰਵਾਉਣ ਨੂੰ ਤਰਜ਼ੀਹ ਦਿੰਦੇ ਹਨ। ਪਿਛਲੇ ਕੁਝ ਅਰਸੇ ਦੌਰਾਨ ਆਸਟ੍ਰੇਲੀਆ ਦੇ ਬ੍ਰਿਸਬੇਨ, ਨਿਊ ਸਾਊਥ ਵੇਲਜ਼ ਤੇ ਸਾਊਥ ਆਸਟ੍ਰੇਲੀਆ ‘ਚ ਸ਼ਰਮਨਾਕ ਘਟਨਾਵਾਂ ਵਾਪਰੀਆਂ, ਜਿਸ ਅਧੀਨ ਸਾਊਥ ਆਸਟ੍ਰੇਲੀਆ ਦੇ ਇਕ ਗੁਰਦੁਆਰੇ ਦੇ ਗ੍ਰੰਥੀਆਂ ਨੂੰ ਕੁੱਟ ਮਾਰ ਦੇ ਮਾਮਲੇ ‘ਚ ਛੇ ਵਿਅਕਤੀਆਂ ਖਿਲਾਫ਼ ਪੁਲਿਸ ਕਾਰਵਾਈ, ਨਿਊ ਸਾਊਥ ਵੇਲਜ਼ ਵਿਚ ਪੱਗ ਦਾ ਉਤਰਨਾ ਤੇ ਧੱਕਾ-ਮੁੱਕੀ ਅਤੇ ਬ੍ਰਿਸਬੇਨ ਵਿਚ ਧਮਕੀਆਂ ਨੂੰ ਵੇਖਦੇ ਹੋਏ ਹਾਲਤ ਕਾਬੂ ‘ਚ ਰੱਖਣ ਲਈ ਪੁਲਿਸ ਤੱਕ ਪਹੁੰਚ ਕਰਨ ਦੀ ਨੌਬਤ ਆਈ। ਇਨ੍ਹਾਂ ਸਾਰੇ ਮਾਮਲਿਆਂ ‘ਚ ਮੁੱਖ ਕਰਕੇ ਅਤੇ ਅਕਸਰ ਇਹੋ-ਜਿਹੇ ਮਸਲਿਆਂ ‘ਚ ਪ੍ਰਚਾਰਕਾਂ ਜਾਂ ਉਨ੍ਹਾਂ ਸਮਰਥਕਾਂ ਵੱਲੋਂ ਅਕਸਰ ਇਕ ਵਿਚਾਰਧਾਰਾ ਨੂੰ ਗੁਰਮਤਿ ਤੇ ਸਿੱਖੀ ਸਿਧਾਂਤਾਂ ਦੇ ਖਿਲਾਫ਼ ਕਰਕੇ ਇਨ੍ਹਾਂ ਉਕਸਾਇਆ ਜ਼ਿਆਦਾ ਕਿ ਸਾਰੇ ਭਾਈਚਾਰੇ ਦਾ ਮਾਹੌਲ ਅਸ਼ਾਂਤ ਹੋ ਜਾਂਦਾ ਹੈ ਕਿ ਸਾਰੇ ਭਾਈਚਾਰੇ ਦਾ ਮਾਹੌਲ ਅਸ਼ਾਂਤ ਹੋ ਜਾਂਦਾ ਹੈ। ਪੁਲਿਸ ਨੇ ਵੱਖ-ਵੱਖ ਸ਼ਹਿਰਾਂ ‘ਚ ਗੁਰਦੁਆਰਾ ਪ੍ਰਬੰਧਕਾਂ ਦੀ ਬੇਨਤੀ ਕਈ ਸਿੱਖਾਂ ‘ਤੇ ਦਾਖ਼ਲੇ ਦੀ ਪਾਬੰਦੀ ਲਾਈ। ਆਸਟ੍ਰੇਲੀਆ ‘ਚ ਹਰ ਕਿਸੇ ਨੂੰ ਆਪਣੇ ਧਰਮ ਤੇ ਬੋਲਣ ਦੀ ਆਜ਼ਾਦੀ ਹੈ, ਪਰ ਜਿਥੇ ਧਮਕੀਆਂ ਜਾਂ ਇਕ-ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਹੋਵੇ। ਉੱਥੇ ਕਾਨੂੰਨ ਆਪਣਾ ਰਾਹ ਅਪਣਾਉਂਦਾ ਹੈ। ਇੱਥੇ ਦੇ ਜ਼ਿਆਦਾਤਰ ਗੁਰਦੁਆਰੇ ਰਜਿਸਟਰਡ ਬਾਡੀ ਅਧੀਨ ਚਲਾਏ ਜਾਂਦੇ ਹਨ। ਜਿਥੇ ਮੈਂਬਰ ਵੋਟਾਂ ਨਾਲ ਆਪਣੀ ਕਮੇਟੀ ਚੁਣਦੇ ਹਨ। ਅਕਸਰ ਜਦੋਂ ਕਿਸੇ ਗੁਰੂ ਘਰ ਦੀ ਹੋਂਦ ਹੁੰਦੀ ਹੈ। ਉਦੋਂ ਤਾਂ ਹਰ ਇਕ ਲਈ ਖੁੱਲ੍ਹ ਹੁੰਦੀ ਹੈ ਪਰ ਜਦੋਂ ਪ੍ਰਬੰਧਕੀ ਮਸਾਲਾ ਆਉਂਦਾ ਹੈ, ਉਦੋਂ ਵਿਚਾਰਧਾਰਾ ਨੂੰ ਲੈ ਕੇ ਲੜਾਈਆਂ ਸ਼ੁਰੂ ਹੋ ਜਾਂਦੀਆਂ ਹਨ।

 ਮੋਹਿੰਦਰ ਪਾਲ ਸਿੰਘ ਕਾਹਲੋਂ

Welcome to Punjabi Akhbar

Install Punjabi Akhbar
×
Enable Notifications    OK No thanks