ਔਰਤਾਂ ਲਈ ਸੁਰੱਖਿਅਤ ਦੇਸ਼ ਹੈ ਆਸਟ੍ਰੇਲੀਆ: ਨਿਊ ਵਰਲਡ ਵੈੱਲਥ ਸਰਵੇਖਣ 

news lasara 190602 world wealth surway

(ਬ੍ਰਿਸਬੇਨ 1 ਜੂਨਨਿਊ ਵਰਲਡ ਵੈੱਲਥ ਗਰੁੱਪ (ਜੌਹਨਬਰਗਸਾਉਥ ਅਫ਼ਰੀਕਾਦੇ ਤਾਜ਼ਾ ਸਰਵੇਖਣ ਮੁਤਾਬਕ ਮਾਲਟਾਆਈਸਲੈਂਡਨਿਊਜ਼ੀਲੈਂਡ ਅਤੇ ਕੇਨੇਡਾ ਵਰਗੇ ਦੇਸ਼ਾਂ ਨੂੰ ਪਛਾੜਦੇ ਹੋਏ ਆਸਟ੍ਰੇਲੀਆ ਨੇ ਵਿਸ਼ਵ ਭਰ ‘ ਔਰਤਾਂ ਲਈ ਸੁਰੱਖਿਅਤ ਦੇਸ਼ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਗਲੋਬਲ ਵੈੱਲਥ ਮਾਈਗ੍ਰੇਸ਼ਨ 2019 ਦੀ ਰਿਪੋਰਟ ‘ ਹੋਈ ਹੈ। ਦੱਸਣਯੋਗ ਹੈ ਕਿ ਇਹ ਰਿਪੋਰਟ ਸੰਬੰਧਿਤ ਦੇਸ਼ ਦੇ ਆਰਥਿਕ ਵਿਕਾਸਪ੍ਰੈਸ ਅਜ਼ਾਦੀ ਅਤੇ ਔਰਤਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਕੇ ਬਣਾਈ ਜਾਂਦੀ ਹੈ।ਸਰਵੇਖਣ ਦਾ ਕਹਿਣਾ ਹੈ ਕਿ ਮਜ਼ੂਦਾ ਸਮੇਂ ‘ ਕਿਸੇ ਵੀ ਦੇਸ਼ ਦਾ ਸਰਬਪੱਖੀ ਵਿਕਾਸ ਉਸ ਦੇਸ਼ ਦੀਆਂ ਔਰਤਾਂ ਦੀ ਆਜ਼ਾਦੀ ਅਤੇ ਸੁਰੱਖਿਆ ‘ਤੇ ਨਿਰਭਰ ਕਰਦਾ ਹੈ। ਮਸਲਨ ਕਿਸੇ ਵੀ ਦੇਸ਼ ਦਾ ਆਰਥਿਕ ਵਿਕਾਸ ਉੱਥੇ ਰਹਿ ਰਹੀਆਂ ਔਰਤਾਂ ਦੇ ਸੁਰੱਖਿਅਤ ਨਿਵਾਸ ਨਾਲ ਸੰਬੰਧਿਤਹੈ। ਤੱਥਾਂ ‘ਤੇ ਆਧਾਰਿਤ ਇਸ ਰਿਪੋਰਟ ‘ ਕਿਹਾ ਗਿਆ ਹੈ ਕਿ ਜਿਸ ਦੇਸ਼ ‘ ਆਏ  ਦਿੱਨ ਬਲਾਤਕਾਰਗੁਲਾਮੀਮਨੁੱਖੀ ਤਸਕਰੀ ਅਤੇ ਔਰਤਾਂ ‘ਤੇ ਹਮਲੇ ਦੀਆਂ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ ਉਹ ਮੁੱਲਕ   ਲੰਬੇ ਸਮੇਂ ਦੇ ਸਰਬਪੱਖੀ ਵਿਕਾਸ ‘ ਪਛੜ ਜਾਂਦਾ ਹੈ। ਰਿਪੋਰਟਦੱਸਦੀ ਹੈ ਕਿ ਵਿਕਾਸ ਕਰ ਰਹੇ ਮੁੱਲਕਾਂ ਦੇ ਪਿੱਛਲੇ 20 ਸਾਲ ਦੇ ਵਿਕਾਸ ‘ ਔਰਤਾਂ ਦੀ ਭੂਮਿਕਾ ਅਹਿਮ ਰਹੀ ਹੈ। ਪਿਛਲੇ ਪੰਜਾਂ ਸਾਲਾਂ ਤੋਂ ਯੂਰਪ ਦੇ ਕਈ ਸ਼ਹਿਰਾਂ (ਲੰਡਨਪੈਰਿਸ ਆਦਿ) ‘ ਔਰਤਾਂ ਦੀ ਸੁਰੱਖਿਆ ਬੇਯਕੀਨੀ ਬਣਨ ਨਾਲ ਇਹਨਾਂ ਮੁੱਲਕਾਂ ਦੇ ਵਿੱਤੀ ਵਿਕਾਸ ‘ਅੜਚਨਾਂ ਸਾਫ਼ ਦਿਖਾਈ ਦੇ ਰਹੀਆਂ ਹਨ। ਸਰਵੇਖਣ ਮੁਕਾਬਕ ਚਾਹੇ ਇਹਨਾਂ ਸ਼ਹਿਰਾਂ ‘ ਔਰਤਾਂ ਦੀ ਆਜ਼ਾਦੀ ਅਤੇ ਸੁਰੱਖਿਆ ਦਾ ਮਸਲਾ ਅਜੇ ਬਹੁਤਾ ਗੰਭੀਰ ਨਹੀਂ ਬਣਿਆ। ਪਰਮਜ਼ੂਦਾ ਸਮੇਂ ‘ ਏਸ਼ੀਆ ਅਤੇ ਅਫ਼ਰੀਕੀ ਮਹਾਂਦੀਪਾਂ ਦੇ ਅਹਿਮ ਸ਼ਹਿਰਾਂ ਦੀ ਸਥਿੱਤੀ ਚਿੰਤਾ ਦਾਵਿਸ਼ਾ ਬਣ ਚੁੱਕੀ ਹੈ। ਇਹਨਾਂ ਮੁੱਲਕਾਂ ਵਿੱਚ ਸੁਰੱਖਿਆਤੰਤਰ ਅਤੇ ਸਰਕਾਰਾਂ ਲੰਬੇ ਸਮੇਂ ਤੋਂ ਪੇਚੀਦਾ ਪ੍ਰਸਥਿੱਤੀਆਂ ਅਤੇ ਮਾਫ਼ੀਆ ਅੱਗੇ ਬੇਬੱਸ ਨਜ਼ਰ  ਰਹੀਆਂ ਹਨ। ਨਤੀਜਨਇਹ ਮੁੱਲਕ ਤਰੱਕੀ ਦੇ ਰਾਹ ਤੋਂ ਪਛੜਦੇ ਜਾ ਰਹੇ ਹਨ ਅਤੇ ਔਰਤਾਂ ਦੀ ਸਥਿੱਤੀ ਦਿਨੋਦਿੱਨ ਗੰਭੀਰਗਿਰਾਵਟ ਦਾ ਸ਼ਿਕਾਰ ਹੋ ਰਹੀ ਹੈ। 

(ਹਰਜੀਤ ਲਸਾੜਾ)

harjit_las@yahoo.com

Install Punjabi Akhbar App

Install
×