ਅਫ਼ਗਾਨ ਵਿੱਚ ਰਹਿ ਰਹੇ ਮਦਦਗਾਰਾਂ ਦੀ ਮਦਦ ਛੇਤੀ ਹੀ ਕਰੇਗਾ ਆਸਟ੍ਰੇਲੀਆ -ਸਕਾਟ ਮੋਰੀਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਅਜਿਹੇ ਅਫ਼ਗਾਨੀ ਮਦਦਗਾਰ, ਜਿਨ੍ਹਾਂ ਨੇ ਕਿ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੇ ਜਦੋਂ ਤੋਂ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਦੀ ਮਦਦ ਤਾਲੀਬਾਨਾਂ ਖ਼ਿਲਾਫ਼ ਕੀਤੀ ਸੀ, ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਲਗਾਤਾਰ ਤਾਲੀਬਾਨ ਅਤੇ ਹੋਰ ਆਤੰਕਵਾਦੀ ਸੰਗਠਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਅਤੇ ਉਨ੍ਹਾਂ ਦੀ ਜਾਨ-ਮਾਲ ਨੂੰ ਭਾਰੀ ਖਤਰਾ ਹੈ, ਦੀ ਅਪੀਲ ਉਪਰ ਗੌਰ ਕਰਦਿਆਂ ਕਿਹਾ ਕਿ ਅਜਿਹੇ ਮਦਦਗਾਰਾਂ ਨੂੰ ਡਰਨ ਦੀ ਲੋੜ ਨਹੀਂ ਅਤੇ ਫੈਡਰਲ ਸਰਕਾਰ ਜਲਦੀ ਹੀ ਇਸ ਵਾਸਤੇ ਨਵੇਂ ਕਦਮ ਚੁੱਕਣ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਵਿੱਚ ਅਜਿਹੇ 300 ਦੁਭਾਸ਼ੀਏ ਹਨ ਜਿਨ੍ਹਾਂ ਨੇ ਕਿ ਆਸਟ੍ਰੇਲੀਆਈ ਫੌਜਾਂ ਦੀ ਮਦਦ ਕੀਤੀ ਸੀ ਅਤੇ ਹੁਣ ਉਹ ਆਸਟ੍ਰੇਲੀਆ ਵਿੱਚ ਆਉਣ ਲਈ ਦਰਖ਼ਾਸਤਾਂ ਦੇ ਕੇ ਬੈਠੇ ਹਨ ਅਤੇ ਬੇਸਬਰੀ ਨਾਲ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਅਜਿਹੀਆਂ ਮਦਦਾਂ, ਤਾਲੀਬਾਨਾਂ ਦੇ ਖ਼ਿਲਾਫ਼ ਕੀਤੀਆਂ ਗਈਆਂ ਕਾਰਵਾਈਆਂ ਸਨ ਅਤੇ ਹੁਣ ਤਾਲੀਬਾਨ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਦੇਸ਼ ਦੇ ਬਾਹਰੀ ਰਾਜਾਂ ਦੇ ਮੰਤਰੀ ਮੈਰੀਸ ਪਾਈਨ ਨੇ ਕਿਹਾ ਕਿ ਇਸ ਵਾਸਤੇ ਕਾਰਵਾਈ ਚੱਲ ਰਹੀ ਹੈ ਅਤੇ ਜਲਦੀ ਹੀ ਸਕਾਰਾਤਮਕ ਫੈਸਲੇ ਲੈ ਲਏ ਜਾਣਗੇ।
ਜ਼ਿਕਰਯੋਗ ਹੈ ਕਿ ਅਜਿਹੇ ਅਫ਼ਗਾਨੀਆਂ ਦੀ ਮਦਦ ਬ੍ਰਿਟੇਨ ਅਤੇ ਅਮਰੀਕਾ ਵੱਲੋਂ ਵੀ ਕੀਤੀ ਜਾ ਰਹੀ ਹੈ ਅਤੇ ਦੋਹਾਂ ਦੇਸ਼ਾਂ ਨੇ ਹੀ ਅਜਿਹੇ ਹਜ਼ਾਰਾਂ ਹੀ ਅਫ਼ਗਾਨੀਆਂ ਨੂੰ ਆਪਣੇ ਦੇਸ਼ਾਂ ਵਿੱਚ ਪਨਾਹ ਦੇਣ ਦੀ ਗੱਲ ਨੂੰ ਮੰਨ ਲਿਆ ਹੈ।

Install Punjabi Akhbar App

Install
×