ਦੇਸ਼ ਵਿੱਚ ਮੁੱਖ 10 ਰੌਜ਼ਗਾਰ ਦੇ ਖੇਤਰ ਜਿੱਥੇ ਕਿ ਭਾਰੀ ਜ਼ਰੂਰਤ ਹੈ ਕਾਮਿਆਂ ਦੀ…..

ਦੇਸ਼ ਅੰਦਰ ਕਾਫੀ ਸਮੇਂ ਤੋਂ ਬਹੁਤ ਸਾਰੇ ਖੇਤਰਾਂ ਆਦਿ ਵਿੱਚ ਮਾਹਿਰ ਕਾਮਿਆਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸੇ ਕਾਰਨ ਉਤਪਾਦਨਾਂ ਅਤੇ ਬਾਜ਼ਾਰ ਵਿੱਚ ਸਿੱਧੇ ਅਤੇ ਅਸਿੱਧੇ ਤੌਰ ਤੇ ਕਾਫੀ ਫ਼ਰਕ ਪੈ ਰਿਹਾ ਹੈ ਅਤੇ ਗ੍ਰਾਹਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਅਤੇ ਵਧੀਆਂ ਹੋਈਆਂ ਕੀਮਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਇਸੇ ਦੇ ਮੱਦੇਨਜ਼ਰ ਸਰਕਾਰੀ ਅਦਾਰਿਆਂ ਨੇ 10 ਅਜਿਹੇ ਰੌਜ਼ਗਾਰ ਦੇ ਖੇਤਰਾਂ ਦੀ ਸੂਚੀ ਜਾਰੀ ਕੀਤੀ ਹੈ ਜਿੱਥੇ ਕਿ ਆਉਣ ਵਾਲੇ 5 ਸਾਲਾਂ ਦੌਰਾਨ ਬਹੁਤ ਸਾਰੇ ਮਾਹਿਰ ਕਾਮਿਆਂ ਦੀ ਜ਼ਰੂਰਤ ਪੈਣ ਵਾਲੀ ਹੈ।
ਕਰੋਨਾ ਕਾਲ਼ ਦੇ ਚਲਦਿਆਂ ਹਾਲਾਂਕਿ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਕਾਮਿਆਂ ਨੂੰ ਦੇਸ਼ ਅੰਦਰ ਲਿਆਉਣ ਵਾਸਤੇ ਕਾਫੀ ਨਿਯਮਾਂ ਦੀ ਫੇਰ ਬਦਲ ਕੀਤੀ ਜਾ ਰਹੀ ਹੈ ਪਰੰਤੂ ਹਾਲੇ ਵੀ ਕਮੀ ਬਰਕਰਾਰ ਹੈ ਕਿਉਂਕਿ ਲਾਕਡਾਊਨ ਦੇ ਨਿਯਮ ਵੀ ਥਾਂਵਾਂ ਆਦਿ ਦੇ ਨਾਲ ਵੱਖਰੇ ਵੱਖਰੇ ਹਨ।
ਹੇਠ ਲਿਖੇ 10 ਪ੍ਰਮੁੱਖ ਖੇਤਰ ਹਨ ਜਿੱਥੇ ਕਿ ਮਾਹਿਰ ਕਾਮਿਆਂ ਦੀ ਭਾਰੀ ਕਮੀ ਹੈ:
ਕੰਸਟ੍ਰਕਸ਼ਨ ਮਨੇਜਰ; ਸਿਵਲ ਇੰਜਨਿਅਰਿੰਗ ਦੇ ਮਾਹਿਰ; ਛੋਟੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ; ਨਾਮਾਂਕ੍ਰਿਤ ਨਰਸਾਂ; ਆਈ.ਸੀ.ਟੀ. (information and communications technology) ਖੇਤਰ ਵਿੱਚ ਬਿਜਨਸ ਅਤੇ ਸਿਸਟਮ ਅਨੇਲਿਸਟ; ਸੋਫ਼ਟਵੇਅਰ ਅਤੇ ਐਪਲੀਕੇਸ਼ਨ ਪ੍ਰੋਗਰਾਮ; ਇਲੈਕਟ੍ਰਿਸ਼ਨ; ਸ਼ੈਫ; ਬੱਚਿਆਂ ਦੀ ਦੇਖਰੇਖ; ਬਜ਼ੁਰਗਾਂ ਅਤੇ ਅਪੰਗਤਾ ਝੇਲ ਰਹੇ ਵਿਅਕਤੀਆਂ ਦੀ ਦੇਖਰੇਖ ਆਦਿ ਵਾਲੇ ਖੇਤਰ ਇਸ ਵਿੱਚ ਪ੍ਰਮੁੱਖ ਦਰਸਾਏ ਜਾ ਰਹੇ ਹਨ।
ਸਾਲ 2000 ਵਿੱਚ ਆਸਟ੍ਰੇਲੀਆਈ ਆਂਕੜਾ ਵਿਭਾਗ ਨੇ ਜੋ ਆਂਕੜੇ ਜਾਰੀ ਕੀਤੇ ਸਨ ਉਨ੍ਹਾਂ ਦੇ ਤਹਿਤ ਦੇਖਿਆ ਜਾ ਸਕਦਾ ਹੈ ਕਿ ਹੇਠ ਲਿਖੇ ਖੇਤਰਾਂ ਵਿੱਚ ਕਾਫੀ ਖਾਲੀ ਥਾਂਵਾਂ ਰਹੀਆਂ ਹਨ:
Property and business services (37,900 ਖਾਲੀ ਥਾਂਵਾਂ); Retail trade (21,200 ਖਾਲੀ ਥਾਂਵਾਂ); Manufacturing (13,100 ਖਾਲੀ ਥਾਂਵਾਂ); Health and community services (10,600 ਖਾਲੀ ਥਾਂਵਾਂ); Finance and insurance (6300 ਖਾਲੀ ਥਾਂਵਾਂ); Accommodation, cafes and restaurants (6000 ਖਾਲੀ ਥਾਂਵਾਂ); Government administration and Defence (5400 ਖਾਲੀ ਥਾਂਵਾਂ); Wholesale trade (5100 ਖਾਲੀ ਥਾਂਵਾਂ); Construction (5000 ਖਾਲੀ ਥਾਂਵਾਂ); Education (4700 ਖਾਲੀ ਥਾਂਵਾਂ)

Install Punjabi Akhbar App

Install
×