ਦੇਸ਼ ਅੰਦਰ ਮਹਿਲਾਵਾਂ ਵਾਸਤੇ ਐਂਡੋਮੈਟੀਰੀਓਸਿਸ ਕਲਿਨਿਕਾਂ ਨੇ ਸ਼ੁਰੂ ਕੀਤਾ ਕੰਮ

ਮਹਿਲਾਵਾਂ ਦੇ ਜਣਨ ਅੰਗਾਂ ਸਬੰਧੀ ਬਿਮਾਰੀਆਂ ਆਦਿ ਦੇ ਇਲਾਜ ਵਾਸਤੇ ਦੇਸ਼ ਅੰਦਰ 20 ਦੀ ਗਿਣਤੀ ਵਿੱਚ ਐਂਡੋਮੈਟੀਰੀਓਸਿਸ ਕਲਿਨਿਕਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਕਲਿਨਿਕਾਂ ਦੀ ਸਥਾਪਨਾ ਦੇਸ਼ ਵਿੱਚ ਅਲੱਗ ਅਲੱਗ ਥਾਂਵਾਂ ਤੇ ਕੀਤੀ ਗਈ ਹੈ। ਐਂਡੋਮੈਟੀਰੀਓਸਿਸ ਮਹਿਲਾਵਾਂ ਦੇ ਸਰੀਰ ਅੰਦਰ ਮੌਜੂਦ ਬੱਚੇਦਾਨੀ ਨਾਲ ਸਬੰਧਤ ਬਿਮਾਰੀ ਹੁੰਦੀ ਹੈ ਅਤੇ ਇਸ ਨਾਲ ਮਹਿਲਾਵਾਂ ਦੇ ਜਣਨ ਅੰਗਾਂ ਉਪਰ ਮਾੜਾ ਪ੍ਰਭਾਵ ਪੈਂਦਾ ਹੈ। ਇਹ ਬਿਮਾਰੀ 9 ਵਿੱਚੋਂ 1 ਮਹਿਲਾ ਨੂੰ ਆਪਣੇ ਮਾੜੇ ਪ੍ਰਭਾਵ ਅਧੀਨ ਲੈ ਸਕਦੀ ਹੈ ਅਤੇ ਇਸ ਨਾਲ ਦਰਦਾਂ ਆਦਿ ਦੀਆਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ।
ਦੇਸ਼ ਅੰਦਰ ਸ਼ੁਰੂ ਕੀਤੀਆਂ ਗਈਆਂ ਉਕਤ ਕਲਿਨਿਕਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
NSW – Orange Family Medical Centre, Orange
Hunters Hill Medical Practice, Hunters Hill
Leichhardt General Practice, Leichhardt
The Women’s Health Centre Southern Highlands, Mittagong
Milton Medical Centre, Milton
Coffs Harbour Women’s Health Centre, Coffs Harbour
Vic – EACH Practice, Ringwood East
Bendigo Community Health Services, Bendigo
Kardinia Health, Belmont
Lyndoch Medical Hub, Warrnambool
Qld – MATSICHS (Institute for Urban Indigenous Health Ltd), Morayfield
Benowa Super Clinic, Benowa
Family Planning Queensland, Cairns
Neighbourhood Medical, Bardon
WA – Pioneer Health Albany, Albany
The Garden Family Medical Clinic, Murdoch
SA – Kadina Medical Associates, Kadina
Tas – Family Planning Tasmania, Glenorchy
ACT – Sexual Health and Family Planning ACT (SHFPACT), Canberra
NT – Northside Health Darwin, Coconut Grove