ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਵਿਕਟੌਰੀਆਈ ਸਰਕਾਰ ਨੇ ਮੈਲਬੋਰਨ ਵਿਖੇ ਇੱਕ ਜਨਤਕ ਹਸਪਤਾਲ ਬਣਾਉਣ ਦੀ ਟੀਚਾ ਰੱਖਿਆ ਹੈ। ਇਹ ਹਸਪਤਾਲ ਆਪਣੀ ਤਰ੍ਹਾਂ ਦਾ ਇੱਕ ਆਧੂਨਿਕ ਹਸਪਤਾਲ ਹੋਵੇਗਾ ਅਤੇ ਦਾਅਵਾ ਇਹ ਵੀ ਹੈ ਕਿ ਸਮੁੱਚੇ ਆਸਟ੍ਰੇਲੀਆ ਵਿੱਚ ਇਹ ਸਭ ਤੋਂ ਵੱਡਾ ਹੋਵੇਗਾ।
ਪ੍ਰੀਮੀਅਰ ਨੇ ਇਹ ਵੀ ਕਿਹਾ ਇਹ ਹਸਪਤਾਲ ਆਰਡਨ ਟ੍ਰੇਨ ਸਟੇਸ਼ਨ ਦੇ ਨਜ਼ਦੀਕ ਬਣਾਇਆ ਜਾਵੇਗਾ ਜੋ ਕਿ ਮੈਟਰੋ ਟਨਲ ਪ੍ਰਾਜੈਕਟ ਦਾ ਹਿੱਸਾ ਹੈ ਅਤੇ ਇਹ ਰਾਇਲ ਮੈਲਬੋਰਨ ਹਸਪਤਾਲ ਅਤੇ ਰਾਇਲ ਵੁਮੈਨਜ਼ ਹਸਪਤਾਲ ਦਾ ਹਿੱਸਾ ਹੋਵੇਗਾ ਅਤੇ ਸਰਕਾਰ ਵੱਲੋਂ 5 ਤੋਂ 6 ਬਿਲੀਅਨ ਡਾਲਰ ਵਾਲੇ ਪਹਿਲਾਂ ਤੋਂ ਚੱਲ ਰਹੇ ਪ੍ਰਾਜੈਕਟ ਦਾ ਹਿੱਸਾ ਹੋਵੇਗਾ।
ਇਸ ਹਸਪਤਾਲ ਦੀ ਉਸਾਰੀ ਦਾ ਕੰਮ ਸਾਲ 2025 ਤੋਂ ਸ਼ੁਰੂ ਹੋਵੇਗਾ ਜਦੋਂ ਮੈਟਰੋ ਸੁਰੰਗ ਦਾ ਕੰਮ ਪੂਰਾ ਹੋ ਜਾਵੇਗਾ ਅਤੇ ਇਸ ਦੇ ਪਹਿਲੇ ਦਾ ਕੰਮ 2031 ਤੱਕ ਪੂਰਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।