ਮੌਸਮ ਵਿਭਾਗ ਨੇ ਇਸੇ ਹਫ਼ਤੇ ਆਂਕੜੇ ਜਾਰੀ ਕਰਦਿਆਂ ਕਿਹਾ ਹੈ ਕਿ ਬੀਤੇ ਸਾਲ 2022 ਦੌਰਾਨ ਆਸਟ੍ਰੇਲੀਆਈ ਸਮੁੰਦਰੀ ਪਾਣੀਆਂ ਦਾ ਜਲ-ਸਤਰ 0.80 ਡਿਗਰੀ ਤੱਕ ਵਧਿਆ ਜੋ ਕਿ ਇੱਕ ਰਿਕਾਰਡ ਹੈ ਅਤੇ ਇਸ ਦਾ ਅਸਰ ਤਕਰੀਬਨ ਸਾਰਾ ਸਾਲ ਹੀ ਆਸਟ੍ਰੇਲੀਆ ਦੇ ਹਰ ਹਿੱਸੇ ਵਿੱਚ ਦਿਖਾਈ ਦਿੰਦਾ ਰਿਹਾ। ਇਸ ਦੇ ਕਈ ਕਾਰਨ ਹਨ ਅਤੇ ਮੁੱਖ ਤੌਰ ਤੇ ਵਾਤਾਵਰਣ ਵਿੱਚ ਬਦਲ ਅਤੇ ਲਾ ਨੀਨਾ ਹੀ ਇਨ੍ਹਾਂ ਕਾਰਨਾਂ ਵਿੱਚੋਂ ਇੱਕ ਦਰਸਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਗਰਮ ਹੋ ਰਿਹਾ ਪਾਣੀ ਸੈਲਾਨੀਆਂ ਜਾਂ ਤੈਰਾਕਾਂ ਲਈ ਤਾਂ ਵਧੀਆ ਹੋ ਸਕਦਾ ਹੈ ਪਰੰਤੂ ਸਮੁੰਦਰੀ ਜੀਵਨ ਵਾਸਤੇ ਇਹ ਖ਼ਤਰਨਾਕ ਵੀ ਹੋ ਸਕਦਾ ਹੈ ਅਤੇ ਇਸ ਦੇ ਨਾਲ ਸਮੁੱਚੀ ਧਰਤੀ ਦੇ ਵਾਤਾਵਰਣ ਅਤੇ ਜੀਵਨ ਉਪਰ ਵੀ ਅਸਰ ਪੈਣਾ ਲਾਜ਼ਮੀ ਹੀ ਹੈ।
ਆਸਟ੍ਰੇਲੀਆ ਵਿੱਚ ਇਸ ਦਾ ਅਸਰ ਸਿੱਧੇ ਤੌਰ ਤੇ ਪੈਂਦਾ ਹੈ ਅਤੇ ਇਸ ਦੇ ਨਾਲ ਹੀ ਹਵਾ ਵਿੱਚ ਸਿੱਲਾ ਪਣ, ਹੁਮਸ ਵਿੱਚ ਵਾਧਾ, ਜ਼ਿਆਦਾ ਬੱਦਲਵਾਈ ਹੋਣਾ ਅਤੇ ਆਮ ਨਾਲੋਂ ਜ਼ਿਆਦਾ ਬਾਰਿਸ਼ ਆਦਿ ਦੀਆਂ ਸੰਭਾਵਨਾਵਾਂ ਬਣਦੀਆਂ ਹੀ ਰਹਿੰਦੀਆਂ ਹਨ।
ਉਪਰੋਕਤ ਆਂਕੜਿਆਂ ਨੂੰ ਸਾਲ 1961 ਅਤੇ 1990 ਦੇ ਆਂਕੜਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।