ਜਨਤਕ ਮੁਹਿੰਮ ਤੋਂ ਬਾਅਦ ਆਖਿਰ ਆਸਟ੍ਰੇਲੀਆਈ ਪੋਸਟ ਨੇ ਐਬੋਰਿਜਨਲ ਰਿਵਾਇਤੀ ਥਾਂਵਾਂ ਦੇ ਅਸਲ ਨਾਂਵਾਂ ਨੂੰ ਲਿੱਖਣ ਦੀ ਮੰਗ ਨੂੰ ਕੀਤਾ ਸਵਿਕਾਰ

ਜੋਮੇਰੋਈ ਭਾਈਚਾਰੇ ਨਾਲ ਸਬੰਧਤ ਮਹਿਲਾ ਰੇਸ਼ਲ ਮੈਕਫੇਲ ਨੇ ਪਿੱਛਲੇ ਸਾਲ ਇੱਕ ਪਟੀਸ਼ਨ ਪਾਈ ਸੀ ਜਿਸ ਵਿੱਚ ਕਿ ਮੰਗ ਕੀਤੀ ਗਈ ਸੀ ਕਿ ਪੋਸਟਲ ਵਿਭਾਗ ਵੱਲੋਂ ਐਬੋਰਿਜਨਲ ਲੋਕਾਂ ਦੀਆਂ ਥਾਂਵਾਂ ਦੇ ਰਿਵਾਇਤੀ ਨਾਮਾਂ ਲਈ ਪਾਰਸਲਾਂ ਉਪਰ ਥਾਂ ਮਿੱਥੀ ਜਾਵੇ ਅਤੇ ਇਨ੍ਹਾਂ ਨਾਮਾਂ ਨੂੰ ਬਾਕਾਇਦਾ ਤੌਰ ਤੇ ਪਾਰਸਲਾਂ ਅਤੇ ਚਿੱਠੀਆਂ ਆਦਿ ਉਪਰ ਲਿੱਖਣ ਨੂੰ ਪ੍ਰਵਾਨ ਕੀਤਾ ਜਾਵੇ ਅਤੇ ਇਸੇ ਜਨਤਕ ਮੰਗ ਨੂੰ ਸਵੀਕਾਰ ਕਰਦਿਆਂ ਹੁਣ ਆਸਟ੍ਰੇਲੀਆਈ ਪੋਸਟ ਵਿਭਾਗ ਨੇ ਉਕਤ ਗੱਲ ਨੂੰ ਪ੍ਰਵਾਨ ਕਰ ਲਿਆ ਹੈ।
ਵਿਭਾਗ ਦੇ ਇੰਡੀਜੀਨਸ ਮੈਨੇਜਰ ਕ੍ਰਿਸ ਹੀਲਨ ਨੇ ਕਿਹਾ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਅਤੇ ਫੇਰ ਹਜ਼ਾਰਾਂ ਲੋਕਾਂ ਦੀ ਜਾਇਜ਼ ਮੰਗ ਨੂੰ ਕਿਸੇ ਪਾਸਿਉਂ ਵੀ ਠੁਕਰਾਇਆ ਨਹੀਂ ਜਾ ਸਕਦਾ ਅਤੇ ਇਹ ਐਬੋਰਿਜਨਲ ਲੋਕ ਜੋ ਕਿ ਦੇਸ਼ ਦੇ ਪਹਿਲੇ ਅਤੇ ਮੂਲ ਨਾਗਰਿਕ ਹਨ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਨਾਇਡੋਕ ਹਫ਼ਤੇ (NAIDOC week) ਦੇ ਮੱਦੇਨਜ਼ਰ, ਪ੍ਰਵਾਨ ਕਰਨਾ ਫਖ਼ਰ ਦੀ ਗੱਲ ਹੈ।
ਮਿਸ ਮੈਕਫੇਲ ਨੇ ਆਸਟ੍ਰੇਲੀਆਈ ਬਿਜਨਸ ਅਦਾਰਿਆਂ ਅਤੇ ਹੋਰ ਦੂਸਰੀਆਂ ਸੰਸਥਾਵਾਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਹੈ ਕਿ ਆਪਣੇ ਆਨਲਾਈਨ ਐਡਰੈਸਾਂ ਦੇ ਨਾਲ ਨਾਲ ਥਾਂਵਾਂ ਦੇ ਰਿਵਾਇਤੀ ਨਾਮ ਵੀ ਸ਼ਾਮਿਲ ਕੀਤੇ ਜਾਣ ਤਾਂ ਜੋ ਇਹ ਪਹਿਚਾਣ ਦਾ ਸਾਧਨ ਬਣ ਸਕਣ।

Welcome to Punjabi Akhbar

Install Punjabi Akhbar
×
Enable Notifications    OK No thanks