ਆਸਟ੍ਰੇਲੀਆ ਵਿੱਚ ਕਰੋਨਾ ਦੇ ਮਾਮਲਿਆਂ ਦੇ ਲਗਾਤਾਰ ਇਜ਼ਾਫ਼ੇ ਕਾਰਨ ਮਾਹਿਰ ਚਿੰਤਿਤ

ਦੇਸ਼ ਵਿਚਲੇ ਮਾਹਿਰਾਂ ਅਤੇ ਵਿਗਿਆਨਿਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਦੇਸ਼ ਅੰਦਰ ਕਰੋਨਾ ਅਤੇ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਰਾਜ ਸਰਕਾਰਾਂ ਆਪਣੇ ਤੌਰ ਤੇ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਲਗਾਤਾਰ ਛੋਟਾਂ ਦੇਣ ਲੱਗੀਆਂ ਹੋਈਆਂ ਹਨ -ਜੋ ਕਿ ਕਾਫੀ ਖਤਰਨਾਕ ਹੋ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਓਮੀਕਰੋਨ ਦੇ ਵਾਧੇ ਨੂੰ ਦੇਖਦਿਆਂ ਹੋਇਆਂ ਨੀਦਰਲੈਂਡਜ਼, ਜਰਮਨੀ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਨੇ ਮੁੜ ਤੋਂ ਪਾਬੰਧੀਆਂ ਲਗਾਉਣਾ ਸ਼ੁਰੂ ਕੀਤਾ ਹੋਇਆ ਹੈ ਜਦੋਂ ਕਿ ਸਾਡੀਆਂ ਰਾਜ ਸਰਕਾਰਾਂ ਉਲਟ ਦਿਸ਼ਾ ਵੱਲ ਚੱਲ ਰਹੀਆਂ ਹਨ। ਅਤੇ ਰਾਜਾਂ ਦੀਆਂ ਆਪਸੀ ਸੁਰ-ਤਾਲਾਂ ਵੀ ਆਪਣੀਆਂ ਆਪਣੀਆਂ ਹੀ ਹਨ, ਕੋਈ ਵੀ ਇਕਸਾਰਤਾ ਨਜ਼ਰ ਨਹੀਂ ਆ ਰਹੀ।
ਪ੍ਰਧਾਨ ਮੰਤਰੀ ਨੇ ਮਾਹਿਰਾਂ ਅਤੇ ਦੇਸ਼ ਦੇ ਵਿਗਿਆਨਿਕਾਂ ਦੀ ਚਿੰਤਾ ਉਪਰ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਇਸੇ ਹਫ਼ਤੇ ਕੌਮੀ ਪੱਧਰ ਦੀ ਮੀਟਿੰਗ ਵਿੱਚ ਰਾਜਾਂ ਦੇ ਮੁਖੀਆਂ ਨਾਲ ਇਸ ਬਾਰੇ ਵਿਸਥਾਰ ਨਾਲ ਗੱਲਬਾਤ ਕਰਨਗੇ ਅਤੇ ਜਲਦੀ ਹੀ ਇਸ ਬਾਰੇ ਸਭ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਕਰੋਨਾ ਤੋਂ ਬਚਾਉ ਲਈ ਹੋਰ ਵੀ ਠੋਸ ਕਦਮ ਚੁੱਕੇ ਜਾਣਗੇ।

Install Punjabi Akhbar App

Install
×