ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਯਾਤਰਾ ਦਾ ਇੱਕੋ ਇੱਕ ਰੂਟ -ਭਾਰਤ-ਕਤਰ-ਆਸਟ੍ਰੇਲੀਆ, ਵੀ ਹੋਇਆ ਬੰਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਅੱਜ ਇੱਕ ਅਹਿਮ ਐਲਾਨਨਾਮੇ ਵਿੱਚ ਦੱਸਿਆ ਕਿ ਭਾਰਤ ਤੋਂ ਆਸਟ੍ਰੇਲੀਆ ਆਉਣ ਦਾ ਇੱਕੋ ਇੱਕ ‘ਲੂਪਹਾਲ’ ਜੋ ਕਿ ਵਾਇਆ ਕਤਰ (ਰਾਜਧਾਨੀ ਦੋਹਾ) ਆਉਂਦਾ ਸੀ, ਵੀ ਹੁਣ ਬੰਦ ਕਰ ਦਿੱਤਾ ਗਿਆ ਹੈ।
ਦਰਅਸਲ, ਆਸਟ੍ਰੇਲਆ ਸਰਕਾਰ ਨੇ, ਭਾਰਤ ਵਿੱਚ ਵੱਧਦੇ ਕਰੋਨਾ ਦੇ ਮਾਮਲੇ ਅਤੇ ਮੌਤਾਂ ਦੇ ਸਿਲਸਲੇ ਦੇ ਮੱਦੇਨਜ਼ਰ ਮਈ ਦੀ 15 ਤਾਰੀਖ ਤੱਕ ਪੂਰਨ ਤੌਰ ਤੇ ਫਲਾਈਟਾਂ ਉਪਰ ਪਾਬੰਧੀ ਲਗਾਈ ਹੋਈ ਹੈ ਪਰੰਤੂ ਇੱਕ ਰਾਹ ਖੁੱਲ੍ਹਾ ਸੀ ਜੋ ਕਿ ਕਤਰ ਦੀ ਰਾਜਧਾਨੀ ਦੋਹਾ ਵਿਚੋਂ ਦੀ ਸੀ ਅਤੇ ਭਾਰਤ ਤੋਂ ਆਉਣ ਵਾਲੇ ਕ੍ਰਿਕਟ ਦੇ ਖਿਡਾਰੀ ਐਡਮ ਜੰਪਾ ਅਤੇ ਜੇਟ ਰਿਚਰਡਸਨ ਵੀ ਦੋਹਾ ਦੀ ਤਰਫੋਂ ਆਉਣ ਵਾਲੇ ਅਜਿਹੇ ਯਾਤਰੀਆਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਨੇ ਕਿ ਭਾਰਤ ਵਿਚਲੀ ਪ੍ਰੀਮੀਅਰ ਲੀਗ ਤੋਂ ਬਾਅਦ ਕਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਹੋਇਆਂ ਆਸਟ੍ਰੇਲੀਆ ਵਾਪਸੀ ਕੀਤੀ ਸੀ।
ਆਸਟ੍ਰੇਲੀਆ ਦੇ ਮੁੱਖ ਸਿਹਤ ਅਧਿਕਾਰੀਆਂ ਪੌਲ ਕੈਲੀ ਅਤੇ ਬਾਹਰੀ ਰਾਜਾਂ ਦੇ ਮੰਤਰਾਲੇ ਦੇ ਅਧਿਕਾਰੀਆਂ ਦੀ ਸਪੈਸ਼ਲ ਡਿਊਟੀ ਇਸੇ ਕੰਮ ਲਈ ਲਗਾਈ ਗਈ ਹੈ ਕਿ ਉਹ ਹਮੇਸ਼ਾ ਇਸ ਗੱਲ ਦੀ ਜਾਂਚ ਪੜਤਾਲ ਕਰਦੇ ਰਹਿਣ ਕਿ ਕਿਹੜੇ ਕਿਹੜੇ ਦੇਸ਼ ਅਜਿਹੇ ਹਨ ਜਿੱਥੇ ਕਿ ਕਰੋਨਾ ਦਾ ਜੋਖਮ ਵੱਧ ਰਿਹਾ ਅਤੇ ਅਤੇ ਅਜਿਹੇ ਦੇਸ਼ਾਂ ਨੂੰ ‘ਰੈਡ ਜ਼ੋਨ’ ਵਾਲੀ ਸੂਚੀ ਵਿੱਚ ਸ਼ਾਮਿਲ ਕਰਨਾ ਹੈ ਅਤੇ ਭਾਰਤ ਵਿੱਚ ਬੀਤੇ ਦਿਨ 379,000 ਕਰੋਨਾ ਦੇ ਨਵੇਂ ਮਾਮਲੇ ਅਤੇ 3645 ਮੌਤਾਂ ਤੋਂ ਬਾਅਦ ਹੁਣ ਸਥਿਤੀਆਂ ਹੋਰ ਵੀ ਗੰਭੀਰ ਹੋ ਰਹੀਆਂ ਹਨ।

Welcome to Punjabi Akhbar

Install Punjabi Akhbar
×
Enable Notifications    OK No thanks