ਆਸਟ੍ਰੇਲੀਆ ਅਤੇ ਮਲੇਸ਼ੀਆ ਵਿਚਾਲੇ ਫਿਲਮ ਪ੍ਰੋਡਕਸ਼ਨ ਵਾਸਤੇ ਹੋਏ ਸਮਝੌਤੇ

ਆਉਣ ਵਾਲੇ 2020 ਸਾਲ ਦੌਰਾਨ ਆਸਟ੍ਰੇਲੀਆ ਅਤੇ ਮਲੇਸ਼ੀਆ ਵਿਚਾਲੇ ਫਿਲਮਾਂ ਦੀ ਪ੍ਰੋਡਕਸ਼ਨ ਨੂੰ ਲੈ ਕੇ ਸਮਝੌਤਾ ਕੀਤਾ ਗਿਆ ਹੈ। ਫੋਰਨ ਮਨਿਸਟਰ ਮੈਰੀਸ ਪੇਨ ਅਤੇ ਮਲੇਸ਼ੀਆ ਦੇ ਮੰਤਰੀ ਸੈਫੁਦੀਨ ਅਬਦੁਲਾ ਦੀ ਨੂਮਾਂਇਦਗੀ ਅਧੀਨ ਹੋਏ ਇਨਾ੍ਹਂ ਸਮਝੋਤਿਆਂ ਵਿੱਚ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਹਨ। ਮਿਸ ਪੇਨ ਅਨੁਸਾਰ ਮਲੇਸ਼ੀਆ, ਆਸਟ੍ਰੇਲੀਆ ਦਾ ਦੱਸਵਾਂ ਅਜਿਹਾ ਸਾਥੀ ਹੈ ਜਿਸ ਨਾਲ ਕਿ ਦੁਹਰੇ ਵਪਾਰ ਦੀ ਸਾਂਝੀਦਾਰੀ ਹੈ ਅਤੇ ਤਿੰਨ ਲੱਖ ਮਲੇਸ਼ੀਅਨ ਨੌਜਵਾਨ ਆਸਟ੍ਰੇਲੀਆ ਦੀਆਂ ਵਿਦਿਅਕ ਸੰਸਥਾਵਾਂ ਦਾ ਮਹੱਤਵਪੂਰਨ ਹਿੱਸਾ ਹਨ। ਇਹ ਸਮਝੌਤੇ ਬੀਤੇ ਸ਼ੁਕਰਵਾਰ ਨੂੰ ਸਿਡਨੀ ਵਿਚ ਹੋਏ। ਇਸ ਸਮਝੌਤੇ ਰਾਹੀਂ ਟੀ.ਵੀ. ਅਤੇ ਹੋਰ ਫਿਲਮ ਨਿਰਮਾਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਇਸ ਉਦਯੋਗ ਨੂੰ ਨਵੀਆਂ ਲੀਹਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸ੍ਰੀ ਸੈਫੁਦੀਨ ਅਬਦੁੱਲਾ ਨੇ ਉਚੇਚੇ ਤੌਰ ਤੇ ਕਿਹਾ ਕਿ ਆਸਟ੍ਰੇਲੀਆ ਨੇ ਮਈ 2018 ਤੋਂ ਹੁਣ ਤੱਕ ਮਲੇਸ਼ੀਆ ਅੰਦਰ ਰਾਜਨੀਤਿਕ ਅਤੇ ਆਰਥਿਕ ਗਤੀਵਿਧੀਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਪ੍ਰਧਾਨ ਮੰਤਰੀ ਮਹਾਥੀਰ ਮੁਹੰਮਦ ਅਦੇ ਪਕਾਤਾਨ ਹਰੱਪਨ ਸਰਕਾਰ ਦੇ ਗਠਨ ਵਿੱਚ ਵੀ ਭੂਮਿਕਾ ਨਿਭਾਈ ਹੈ।