ਆਸਟੇ੍ਲੀਆ ਇਮੀਗੇ੍ਸਨ ਵਿਭਾਗ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਾਸ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ

image-15-06-16-08-01

ਆਸਟੇ੍ਲੀਆ ਦਾ ਇੰਮੀਗ੍ਰੇਸ਼ਨ ਵਿਭਾਗ , ਪੰਜਾਬ ਸਿੱਖਿਆ ਬੋਰਡ ਤੋਂ ( 10+2 ) ਪਾਸ ਕਰਨ ਉਪਰੰਤ ਵਿਦਿਆਰਥੀ ਵੀਜ਼ੇ ‘ਤੇ ਆਸਟਰੇਲੀਆ ਆਉਣ ਦੇ ਚਾਹਵਾਨ ਨੌਜਵਾਨਾਂ ਨੂੰ ਵਿਦਿਆਰਥੀ ਵੀਜੇ ਦੀਆਂ ਨਿਧਾਰਿਤ ਸ਼ਰਤਾਂ ਪੂਰੀਆ ਕਰਨ ਉਪਰੰਤ ਵੀਜ਼ਾ ਜਾਰੀ ਕਰ ਰਿਹਾ ਹੈ। ਇਹ ਜਾਣਕਾਰੀ ਪਰਥ ਤੋਂ ਆਸਟੇ੍ਲੀਆ ਵਿਦਿਆਰਥੀ ਵੀਜ਼ਾ ਦੇ ਮਾਹਰ ਸ੍ਰੀ ਅਮਨਪ੍ਰੀਤ ਸਿੰਘ ਭੰਗੂ ਡਾਈਰੈਕਟਰ , ਬੁਲਜਆਈ ਕੰਨਸਲਟੈਂਟ ਨੇ ਪੰਜਾਬੀ ਅਖਬਾਰ ( ਆਸਟੇ੍ਲੀਆ ) ਨਾਲ ਗੱਲ-ਬਾਤ ਕਰਦਿਆਂ ਸਾਂਝੀ ਕੀਤੀ।
ਇੱਥੇ ਦੱਸਣਯੋਗ ਹੈ ਕਿ ਪਿਛਲੇ ਦਿਨੀ ਇਥੋਂ ਦੇ ਪ੍ਰਿੰਟ ਤੇ ਸ਼ੋਸ਼ਲ ਮੀਡੀਏ ‘ਚ ਇਹ ਚਰਚਾ ਚੱਲੀ ਸੀ ਕਿ ਪੰਜਾਬ ਸਿੱਖਿਆ ਬੋਰਡ ਤੋਂ ( 10+2 ) ਪਾਸ ਕਰਨ ਵਾਲੇ ਵਿਦਿਆਰਥੀਆ ਨੂੰ ਆਸਟਰੇਲੀਆ ਦਾ ਇੰਮੀਗ੍ਰੇਸ਼ਨ ਵਿਭਾਗ ਵੀਜਾ ਜਾਰੀ ਨਹੀ ਕਰ ਰਿਹਾ। ਜਿਸ ਕਾਰਨ ਪੰਜਾਬ ਦੇ ( 10+2 ) ਪਾਸ ਕਰ ਚੁੱਕੇ ਨੌਜਵਾਨਾ ਤੇ ਉਹਨਾਂ ਦੇ ਮਾਪਿਆ ਵਿੱਚ ਬੇਚੈਨੀ ( ਮਯੂਸੀ ) ਪਾਈ ਗਈ ਸੀ।  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਅਤੇ ਆਸਟੇ੍ਲੀਅਨ ਵੀਜ਼ਾ ਮਾਹਰਾਂ  ਵੱਲੋਂ ਇਸ ਸੰਬੰਧ ਵਿੱਚ ਆਸਟੇ੍ਲੀਆ ਇਮੀਗ੍ਰੇਸਨ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਸੀ।
ਸੀ੍ ਭੰਗੂ ਨੇ ਅੱਗੇ ਦੱਸਿਆ ਕਿ ਹੁਣ ਪੰਜਾਬ ਤੋ ਸੰਗਰੂਰ ਅਤੇ ਬਰਨਾਲਾ ਸ਼ਹਿਰ ਦੇ ਦੋ ਨੌਜਵਾਨਾ ਦੇ ਵਿਦਿਆਰਥੀ ਵੀਜੇ ਉਚੇਰੀ  ਸਿੱਖਿਆ ਲਈ ਆਸਟੇ੍ਲੀਆ ਇਮੀਗੇ੍ਸਨ ਵਿਭਾਗ ਵੱਲੋਂ ਲੌੜੀਦੀ ਪੜਤਾਲ ਕਰਨ ਤੋਂ ਬਾਅਦ ਜਾਰੀ ਕੀਤੇ ਜਾ ਚੁੱਕੇ ਹਨ।