ਦੇਸ਼ ਅੰਦਰ ਪਿੱਛਲੇ 29 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਮੰਦੀ

(ਐਸ.ਬੀ.ਐਸ.) ਕਰੋਨਾ ਮਹਾਂਮਾਰੀ ਦੇ ਚਲਦਿਆਂ, ਆਸਟ੍ਰੇਲੀਆ ਮਹਾਂਦੀਪ ਪਿੱਛਲੇ ਕਰੀਬ 29 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਮੰਦੀ ਦੀ ਮਾਰ ਝੇਲ ਰਿਹਾ ਹੈ। ਮੁੱਖ ਗੱਲਾਂ ਇਸ ਪ੍ਰਕਾਰ ਹਨ ਕਿ ਪਹਿਲਾਂ ਤਾਂ ਜਨਵਰੀ ਤੋਂ ਮਾਰਚ ਦੇ ਪਹਿਲੀ ਤਿਮਾਹੀ ਵਿੱਚ ਸਮੁੱਚੇ ਤੌਰ ਤੇ ਜੀ.ਡੀ.ਪੀ. ਦੀ ਵਧਣ ਦਰ ਹੀ ਨਫੀ ਵਿੱਚ ਚਲੀ ਗਈ ਅਤੇ ਫੇਰ ਜੂਨ ਵਾਲੀ ਤਿਮਾਹੀ ਵਿੱਚ ਤਾਂ ਜੀ.ਡੀ.ਪੀ. ਨਫੀ 7 (-7) ਤੱਕ ਪਹੁੰਚ ਗਈ ਜਿਹੜੀ ਕਿ 1974 ਵਿੱਚਲੇ ਘਾਟੇ ਤੋਂ ਵੀ ਘੱਟ ਤੇ ਜਾ ਚੁਕੀ ਹੈ। ਕਾਰਨ ਹਰ ਤਰਫ਼ੋਂ ਬਸ ਕੋਵਿਡ 19 ਨੂੰ ਹੀ ਲਿਆ ਜਾ ਰਿਹਾ ਹੈ ਜਿਸ ਨੇ ਕਿ ਕੰਮਕਾਜ ਠੱਪ ਕਰ ਕੇ ਰੱਖ ਦਿੱਤੇ ਹਨ। ਵੈਸੇ ਆਸਟ੍ਰੇਲੀਆ ਦੇ ਆਂਕੜੇ ਇਹ ਵੀ ਸਾਬਿਤ ਕਰਦੇ ਹਨ ਕਿ ਇਹ ਹੋਰਨਾਂ ਦੇਸ਼ਾਂ ਨਾਲੋਂ ਫੇਰ ਵੀ ਠੀਕ ਹੈ ਕਿਉਂਕਿ ਇਸ ਵਕਤ ਇੰਗਲੈਂਡ ਦੀ ਜੀ.ਡੀ.ਪੀ. 20.4% ਗਿਰ ਚੁਕੀ ਹੈ ਜਿਹੜੀ ਕਿ ਮੰਦੀ ਦੀ ਬਹੁਤ ਜ਼ਿਆਦਾ ਮਾੜੀ ਹਾਲਤ ਕਹੀ ਜਾ ਸਕਦੀ ਹੈ। ਅਮਰੀਕਾ ਵਿੱਚ ਜੀ.ਡੀ.ਪੀ. 9% ਤੋਂ ਵੀ ਜ਼ਿਆਦਾ ਤੱਕ ਗਿਰ ਚੁਕੀ ਹੈ ਅਤੇ ਜਰਮਨੀ ਅਤੇ ਕਨੇਡਾ ਵੀ ਅਜਿਹੇ ਹੀ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ।

Install Punjabi Akhbar App

Install
×