6 ਸਾਲ ਦੇ ਅਪੰਗ ਬੱਚੇ ਨੂੰ ਵੀਜ਼ਾ ਨਾ ਦੇ ਕੇ ਆਸਟ੍ਰੇਲੀਆ ਹੋ ਰਿਹਾ ਅੰਤਰ-ਰਾਸ਼ਟਰੀ ਜ਼ਿੰਮੇਵਾਰੀਆਂ ਤੋਂ ਮੁਨਕਰ -ਬੈਨ ਗੌਂਟਲੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਪੰਗਤਾ ਵਾਲੇ ਵਿਭਾਗਾਂ ਦੇ ਕਮਿਸ਼ਨਰ ਬੈਨ ਗੌਂਟਲੇ (Disability Discrimination Commissioner Ben Gauntlett ) ਨੇ ਜ਼ੋਰ ਦੇ ਕੇ ਕਿਹਾ ਹੈ ਕਿ ਆਸਟ੍ਰੇਲੀਅਈ ਇਮੀਗ੍ਰੇਸ਼ਨ ਵਿਭਾਗ ਨੇ, ਕਾਇਨ ਕਾਟਆਲ ਨਾਮ ਦੇ ਮਹਿਜ਼ 6 ਸਾਲਾਂ ਦਾ ਬੱਚਾ ਜਿਸ ਨੂੰ ਕਿ ਸੈਰੇਬਰਲ ਪਾਲਸੀ ਨਾਮ ਦੀ ਬਿਮਾਰੀ ਹੈ ਅਤੇ ਉਹ ਅਪੰਗਤਾ ਦਾ ਜੀਵਨ ਵਤੀਤ ਕਰ ਰਿਹਾ ਹੈ, ਦੇ ਵੀਜ਼ੇ ਦੀ ਮਨਾਹੀ ਕਰਕੇ ਅੰਤਰ-ਰਾਸ਼ਟਰੀ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨ ਵਾਲਾ ਕੰਮ ਕੀਤਾ ਹੈ ਅਤੇ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਆਪਣੇ ਫੈਸਲੇ ਉਪਰ ਮੁੜ ਤੋਂ ਗੌਰ ਫਰਮਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਦਲੀਲ ਵੀ ਦਿੱਤੀ ਗਈ ਹੈ ਕਿ ਉਕਤ ਬੱਚਾ ਆਸਟ੍ਰੇਲੀਆਈ ਸਰਕਾਰ ਵਾਸਤੇ ਇੱਕ ਅਣਚਾਹੇ ਖਰਚੇ ਦਾ ਮਾਧਿਅਮ ਬਣੇਗਾ ਅਤੇ ਇਸ ਵਾਸਤੇ ਸਰਕਾਰ ਆਪਣੀ ਜੇਬ੍ਹ ਅਤੇ ਅਸਿੱਧੇ ਤੌਰ ਤੇ ਦੇਸ਼ ਦੇ ਨਾਗਰਿਕਾਂ ਦੀਆਂ ਜੇਬ੍ਹਾਂ ਉਪਰ ਕੋਈ ਵਾਧੂ ਬੋਝ ਨਹੀਂ ਪਾਉਣਾ ਚਾਹੁੰਦੀ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਇੱਕ ਤਰਫਾ ਅਤੇ ਵਿਰੋਧਾਭਾਸ ਦੀਆਂ ਭਾਵਨਾਵਾਂ ਵਾਲੇ ਕਾਨੂੰਨਾਂ ਨੂੰ ਫੋਰਨ ਬਦਲਣ ਦੀ ਜ਼ਰੂਰਤ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵੱਲ ਕਦਮ ਚੁੱਕਿਆ ਜਾਵੇ ਨਹੀਂ ਤਾਂ ਇਸ ਨਾਲ ਅੰਤਰ-ਰਾਸ਼ਟਰੀ ਵਿਵਹਾਰਾਂ ਉਪਰ ਸਿੱਧੇ ਤੌਰ ਤੇ ਪ੍ਰਭਾਵ ਅਤੇ ਦੇਸ਼ ਦੀ ਛਵੀ ਖਰਾਬ ਹੋਣ ਦਾ ਖਤਰਾ ਬਣਦਾ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਯੁਨਾਈਟੇਡ ਨੇਸ਼ਨਜ਼ ਨੇ ਇਸ ਮਾਮਲੇ ਬਾਬਤ ਸੰਘਿਆਨ ਲੈ ਵੀ ਲਿਆ ਹੈ ਅਤੇ ਸਰਕਾਰ ਕੋਲੋਂ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਹੈ ਕਿ ਦੇਸ਼ ਦੇ ਮਾਈਗ੍ਰੇਸ਼ਨ ਕਾਨੂੰਨਾਂ ਵਿੱਚ ਅਜਿਹੇ ਬੱਚਿਆਂ ਨੂੰ ਫੌਰਨ ਰਾਹਤ ਪ੍ਰਦਾਨ ਕਰਨ ਵਾਸਤੇ ਸੋਧਾਂ ਕੀਤੀਆਂ ਜਾਣ ਅਤੇ ਭੇਦਭਾਵ ਦੀ ਨੀਤੀ ਨੂੰ ਛੱਡਿਆ ਜਾਵੇ।
ਜ਼ਿਕਰਯੋਗ ਹੈ ਕਿ ਉਕਤ 6 ਸਾਲਾਂ ਦੇ ਬੱਚੇ ਦਾ ਪਿਤਾ ਜੋ ਕਿ ਭਾਰਤ ਦਾ ਨਿਵਾਸੀ ਹੈ, 12 ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਆਇਆ ਸੀ ਅਤੇ ਯੂਰਪੀਅਨ ਖਾਣ-ਪੀਣ ਦੀ ਸਿੱਖਿਆ ਲੈ ਕੇ ਇੱਥੇ ਹੀ ਸ਼ੈਫ ਦੀ ਨੌਕਰੀ ਵਿੱਚ ਕਾਰਜਰਤ ਹੋ ਗਿਆ ਸੀ ਅਤੇ ਬੱਚੇ ਦੀ ਮਾਤਾ ਪ੍ਰਿਯੰਕਾ ਆਸਟ੍ਰੇਲੀਆ ਵਿੱਚ 8 ਸਾਲ ਪਹਿਲਾਂ ਆਈ ਸੀ ਅਤੇ ਇਸ ਬੱਚੇ ਦਾ ਜਨਮ ਵੀ ਇੱਥੇ ਆਸਟ੍ਰੇਲੀਆ ਵਿੱਚ ਹੀ ਹੋਇਆ ਹੈ ਪਰੰਤੂ ਹੁਣ ਦੇਸ਼ ਦਾ ਕਾਨੂੰਨ ਇਸ ਬੱਚੇ ਨੂੰ ਦੇਸ਼ ਦੇ ਕਾਨੂੰਨ ਮੁਤਾਬਿਕ, ਇੱਥੋਂ ਦੀ ਨਾਗਰਿਕਤਾ ਦੇਣ ਵਿੱਚ ਅਸਮਰਥ ਦਿਖਾਈ ਦੇ ਰਿਹਾ ਹੈ।
ਗ੍ਰੀਨ ਸੈਨੇਟਰ ਜੋਰਡਨ ਸਟੀਲੀ ਜੋਹਨ, ਜੋ ਕਿ ਖੁਦ ਵੀ ਇਸੇ ਬਿਮਾਰੀ ਤੋਂ ਗ੍ਰਸਤ ਹਨ, ਨੇ ਇਸ ਬਾਬਤ ਦੁੱਖ ਜਾਹਿਰ ਕਰਦਿਆਂ ਕਿਹਾ ਹੈ ਕਿ ਦੇਸ਼ ਦੇ ਕਾਨੂੰਨਾਂ ਵਿੱਚ ਸੁਧਾਰ ਦੀ ਤੁਰੰਤ ਜ਼ਰੂਰਤ ਹੈ ਤਾਂ ਜੋ ਅਜਿਹੇ ਬੱਚੇ ਕਾਨੂੰਨ ਦੀਆਂ ਖਾਮੀਆਂ ਕਾਰਨ ਅਜਿਹੀਆਂ ਸਜ਼ਾਵਾਂ ਨਾ ਪਾਂਦੇ ਰਹਿਣ।

Install Punjabi Akhbar App

Install
×