ਚੀਨ ਵੱਲੋਂ ਲਗਾਏ ਗਏ ਦੋਸ਼ -ਸਿਰੇ ਦੀ ਬੇਵਾਕੂਫੀ: ਪ੍ਰਧਾਨ ਮੰਤਰੀ ਸਕਾਟ ਮੋਰੀਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਚੀਨ ਵੱਲੋਂ ਪੇਸ਼ ਕੀਤੀ ਗਈ ਇੱਕ ਸੂਚੀ ਜਿਸ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਸਰਕਾਰ ਨੇ ਚੀਨ ਦੇ ਖ਼ਿਲਾਫ਼ ਬਹੁਤ ਸਾਰੇ ਬੇਬੁਨਿਆਦ ਦੋਸ਼ ਅਤੇ ਪ੍ਰਤੀਬੰਧ ਲਗਾਏ ਹਨ ਤਾਂ ਆਸਟ੍ਰੇਲੀਆਈ ਸਰਕਾਰ ਨੂੰ ਇਸ ਪ੍ਰਤੀ ਆਪਣੀ ਗਲਤੀ ਮੰਗਦਿਆਂ ਮੁਆਫੀ ਮੰਗਣੀ ਚਾਹੀਦੀ ਹੈ, ਉਪਰ ਪ੍ਰਤੀਕਿਰਿਆ ਵਿਅਕਤ ਕਰਦਿਆਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਸਪਸ਼ਟ ਕੀਤਾ ਕਿ ਚੀਨ ਵੱਲੋਂ ਕੀਤੀਆਂ ਗਈਆਂ ਅਜਿਹੀਆਂ ਗੱਲਾਂ ‘ਸਿਰੇ ਦੀ ਬੇਵਾਕੂਫੀ’ ਦਰਸਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਸਟ੍ਰੇਲੀਆ ਸਿਰਫ ‘ਆਸਟ੍ਰੇਲੀਆ’ ਹੈ ਅਤੇ ਆਪਣੀ ਆਜ਼ਾਦ ਹੌਂਦ ਨੂੰ ਕਾਇਮ ਰੱਖਣਾ ਸਾਨੂੰ ਚੰਗੀ ਤਰ੍ਹਾਂ ਆਉਂਦਾ ਹੈ ਅਤੇ ਆਪਣੇ ਫੈਸਲੇ ਆਪ ਹੀ ਲੈਂਦੇ ਹਾਂ ਅਤੇ ਇਸ ਵਾਸਤੇ ਕਿਸੇ ਦੇ ਦਬਾਅ ਅੰਦਰ ਆ ਕੇ ਗੱਲਾਂ ਨਾਹੀਂ ਕਰਦੇ -ਸਾਡੀ ਫੋਰਨ ਪੋਲਿਸੀ ਸਪਸ਼ਟ ਅਤੇ ਸਬੂਤਾਂ ਉਪਰ ਆਧਾਰਿਤ ਹੈ ਇਸ ਲਈ ਕਿਸੇ ਵੀ ਪਾਸਿਉਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਇਹ ਵੀ ਕਿਹਾ ਕਿ ਚੀਨੀ ਅੰਬੈਸੀ ਇੱਕ ਗ਼ੈਰ-ਪ੍ਰਮਾਣਿਕ ਡਾਕੂਮੈਂਟ ਪੇਸ਼ ਕਰਕੇ ਸਾਡੇ ਕੋਲੋਂ ਸਪਸ਼ਟੀਕਰਨ ਮੰਗ ਰਹੀ ਹੈ….. ਇਸ ਤੋਂ ਵੱਧ ਬੇਵਾਕੂਫੀ ਹੋਰ ਕੀ ਹੋਵੇਗੀ…..? ਜੇ ਦੋਹਾਂ ਦੇਸ਼ਾਂ ਵਿੱਚ ਕਿਸੇ ਮੁੱਦੇ ਉਪਰ ਤਕਰਾਰ ਹੈ…. ਤਾਂ ਫੇਰ ਹੈ ਹੀ….. ਇਸ ਵਿੱਚ ਕੋਈ ਸ਼ੱਕ ਹੀ ਨਹੀਂ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਅੱਜ ਹੀ ਜਪਾਨ ਨਾਲ ਰੱਖਿਆ ਸਬੰਧੀ ਸਮਝੌਤੇ ਕਰਕੇ ਵਾਪਿਸ ਆਸਟ੍ਰੇਲੀਆ ਆਏ ਹਨ। ਇਨ੍ਹਾਂ ਸਮਝੌਤਿਆਂ ਤੋਂ ਬਾਅਦ ਹੀ ਚੀਨੀ ਅੰਬੇਸੀ ਹਰਕਤ ਵਿੱਚ ਆਈ ਅਤੇ ਆਨਨ-ਫਾਨਨ ਵਿੱਚ ਅਜਿਹੇ ਬਿਆਨ ਜਾਰੀ ਕਰ ਦਿੱਤੇ ਗਏ ਹਨ। ਚੀਨੀ ਫੋਰਨ ਮਨਿਸਟਰ ਦੇ ਇੱਕ ਬੁਲਾਰੇ ਝਾਉ ਲਿਜੀਅਨ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਬੀਜਿੰਗ ਉਲਝੇ ਹੋਏ ਮੁੱਦਿਆਂ ਉਪਰ ਸਮਝੌਤੇ ਕਰਨੇ ਨੂੰ ਵੀ ਤਿਆਰ ਹੈ।

Install Punjabi Akhbar App

Install
×