ਆਸਟ੍ਰੇਲੀਆਈ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਗਹਿਰਾਈ ਨਾਲ ਪੜਤਾਲ ਦੇ ਘੇਰੇ ਵਿੱਚ -ਯੂ.ਐਨ.ਓ.

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਯੂ.ਐਨ.ਓ. ਨਾਲ ਸਬੰਧਤ ਦੇਸ਼ਾਂ ਵੱਲੋਂ ਆਸਟ੍ਰੇਲੀਆਈ ਮਨੁੱਖੀ ਅਧਿਕਾਰਾਂ ਦੇ ਰਿਕਾਰਡਾਂ ਅਤੇ ਸ਼ਰਣਾਰਥੀਆਂ ਆਦਿ ਦੀਆਂ ਪ੍ਰਤੀਕਿਰਿਆਵਾਂ ਪ੍ਰਤੀ ਬਹੁਤ ਸਾਰੇ ਪ੍ਰਸ਼ਨ-ਚਿੰਨ੍ਹ ਲੱਗਣੇ ਸ਼ੁਰੂ ਹੋ ਗਏ ਹਨ। ਮੰਗ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਵਿਚਲੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾਵੇ ਅਤੇ ਉਥੇ ਮੂਲ ਨਿਵਾਸੀਆਂ ਨੂੰ ਪੇਸ਼ ਆ ਰਹੀਆਂ ਔਕੜਾਂ ਦਾ ਸਹੀ ਸਹੀ ਮੁਲਾਂਕਣ ਕਰਕੇ ਇਨ੍ਹਾਂ ਨੂੰ ਜੱਗ-ਜਾਹਿਰ ਕੀਤਾ ਜਾਵੇ। ਯੂ.ਐਨ.ਓ. ਵਿੱਚ ਹਰ ਪੰਜ ਸਾਲਾਂ ਬਾਅਦ ਇੱਕ ਪੜਤਾਲੀ ਮੀਟਿੰਗ ਕੀਤੀ ਜਾਂਦੀ ਹੈ ਅਤੇ ਇਸ ਵਾਰੀ ਜੈਨੇਵਾ ਵਿੱਚ ਇਸ ਮੀਟਿੰਗ ਦੌਰਾਨ ਆਸਟ੍ਰੇਲੀਆ ਕੋਲੋਂ ਅਜਿਹੇ ਪ੍ਰਸ਼ਨਾਂ ਦੇ ਜਵਾਬ ਮੰਗੇ ਜਾਣਗੇ। ਮੀਟਿੰਗ ਅੱਜ ਰਾਤ ਨੂੰ ਹੋ ਰਹੀ ਹੈ। ਮਨੁੱਖੀ ਅਧਿਕਾਰਾਂ ਦੇ ਕਾਨੂੰਨੀ ਮਾਹਿਰ ਅਤੇ ਡਾਇਰੈਕਟਰ ਹਗ ਡੇ ਕਰੈਟਸਰ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਹੁਣ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਉਤਰ ਦੇਣ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ ਜਿਸ ਵਿੱਚ ਕਿ ਬਹੁਤ ਸਾਰੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਪ੍ਰਸ਼ਨ ਹੀ ਹੋਣਗੇ ਅਤੇ ਇਸ ਵਿੱਚ ਮੁੱਖ ਤੌਰ ਤੇ ਐਬੋਰਿਜਨਲ ਅਤੇ ਟੋਰਸ ਸਟ੍ਰੇਟ ਆਈਲੈਂਡ ਲੋਕਾਂ ਦੇ ਨਾਲ ਨਾਲ ਰਫੂਜੀ ਅਤੇ ਸ਼ਰਣਾਰਥੀ ਲੋਕ ਹੀ ਇਸ ਦਾ ਮੁੱਖ ਕੇਂਦਰ ਹੋਣਗੇ। ਇਸ ਬਾਬਤ ਸਵੀਡਨ, ਉਰੂਗਾਏ ਅਤੇ ਚੈਕ ਰਿਪਲਿਕ ਆਦਿ ਦੇਸ਼ਾਂ ਨੇ ਤਾਂ ਆਪਣੇ ਪ੍ਰਸ਼ਨ ਪਹਿਲਾਂ ਤੋਂ ਹੀ ਜਮ੍ਹਾਂ ਕਰਵਾਏ ਹੋਏ ਹਨ। ਇਸ ਤੋਂ ਇਲਾਵਾ ਪੋਲੈਂਡ ਨੇ ਆਸਟ੍ਰੇਲੀਆ ਵਿੱਚ ਛੋਟੀ ਉਮਰ ਦੇ ਬੱਚਿਆਂ ਵਿੱਚ ਅਪਰਾਧਿਕ ਧਾਰਨਾਵਾਂ ਅਤੇ ਉਨ੍ਹਾਂ ਪ੍ਰਤੀ ਨਿਆਂ ਦੇ ਰਵੱਈਏ ਉਪਰ ਵੀ ਪ੍ਰਸ਼ਨ ਪੁੱਛੇ ਜਾ ਰਹੇ ਹਨ ਜਿਨ੍ਹਾਂ ਵਿੱਚ ਕਿ ਬੱਚਿਆਂ ਵਿੰਚ ਅਪਰਾਧਿਕ ਪ੍ਰਵਿਰਤੀ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੀਆਂ ਸਜ਼ਾਵਾਂ ਅਤੇ ਸਜ਼ਾਵਾਂ ਤੋਂ ਬਾਅਦ ਉਨ੍ਹਾਂ ਦੇ ਜੀਵਨ ਪ੍ਰਤੀ ਬਹੁਤ ਸਾਰੇ ਪ੍ਰਸ਼ਨ ਸ਼ਾਮਿਲ ਹਨ। ਜਰਮਨੀ ਵੀ ਅਪਰਾਧਿਕ ਮਾਮਲਿਆਂ ਦੇ ਬੱਚਿਆਂ ਦੀ ਉਮਰ (10 ਤੋਂ 14 ਸਾਲ) ਬਾਰੇ ਪ੍ਰਸ਼ਨ ਪੁੱਛੇਗਾ। ਇਰਾਨ ਦੇ ਪ੍ਰਸ਼ਨਾਂ ਵਿੱਚ 432 ਇੰਡੀਜੀਨਸ ਸ਼ਾਮਿਲ ਹਨ ਜਿਹੜੇ ਕਿ ਪੁਲਿਸ ਕਸਟਡੀ ਦੌਰਾਨ ਮਾਰੇ ਗਏ ਅਤੇ ਉਨ੍ਹਾਂ ਦੀ ਪੜਤਾਲ ਸਬੰਧੀ ਆਸਟ੍ਰੇਲੀਆ ਤੋਂ ਜਵਾਬ ਮੰਗੇਗਾ। ਇਸ ਤੋਂ ਇਲਾਵਾ ਪਨਾਮਾ ਦੇਸ਼ ਵੀ ਸ਼ਾਮਿਲ ਹੈ ਜੋ ਕਿ ਆਸਟ੍ਰੇਲੀਆ ਅੰਦਰ ਜਾਤ-ਪਾਤ, ਜ਼ੈਨੋਫੋਬੀਆ ਆਦਿ ਲਈ ਪ੍ਰਸ਼ਨ ਪੁੱਛੇਗਾ।

Install Punjabi Akhbar App

Install
×