ਆਸਟ੍ਰੇਲੀਆ ਵਿੱਚ ਸਾਲ 2022 ਵਿਚਲੀਆਂ ਚੋਣਾਂ ਲਈ ਕਾਊਂਟ ਡਾਊਨ ਸ਼ੁਰੂ ਹੋ ਗਿਆ ਹੈ ਅਤੇ ਅੱਜ ਤੋਂ ਠੀਕ 5ਵੇਂ ਦਿਨ ਆਸਟ੍ਰੇਲੀਆ ਦੀ ਜਨਤਾ ਇਹ ਫੈਸਲਾ ਕਰੇਗੀ ਕਿ ਅਗਲੇ ਸਮਿਆਂ ਵਿੱਚ ਸੱਤਾ ਕਿਸ ਨੂੰ ਦੇਣੀ ਹੈ।
ਲੇਬਰ ਅਤੇ ਲਿਬਰਲ ਪਾਰਟੀ ਤਾਂ ਪਹਿਲਾਂ ਹੀ ਚੋਣ ਮੁਹਿੰਮ ਵਿੱਚ ਲੱਗੇ ਹਨ ਅਤੇ ਅੱਜ ਤੋਂ ਚੋਣ ਅਖਾੜੇ ਵਿੱਚ ਗ੍ਰੀਨ ਪਾਰਟੀ ਵੀ ਉਤਰ ਆਈ ਹੈ ਅਤੇ ਜ਼ੋਰ ਸ਼ੋਰ ਨਾਲ ਆਪਣੀ ਮੁਹਿੰਮ ਬ੍ਰਿਸਬੇਨ ਤੋਂ ਸ਼ੁਰੂ ਕਰਨ ਜਾ ਰਹੀ ਹੈ।
ਅੱਜ ਆਪਣੇ ਭਾਸ਼ਣ ਦੌਰਾਨ, ਗ੍ਰੀਨ ਪਾਰਟੀ ਦੇ ਨੇਤਾ -ਐਡਮ ਬੈਂਟ, ਵਾਤਾਵਰਣ ਵਿੱਚ ਬਦਲਾਅ, ਜੀਉਣ ਦੇ ਜ਼ਰੂਰੀ ਸਾਧਨਾਂ ਦੀਆਂ ਵਧੀਆਂ ਹੋਈਆਂ ਕੀਮਤਾਂ, ਆਦਿ ਦਾ ਮੁੱਦਾ ਉਠਾਉਣਗੇ।
ਮੌਜੂਦਾ ਸਮਿਆਂ ਵਿੱਚ ਗ੍ਰੀਨ ਪਾਰਟੀ ਕੋਲ ਹਾਊਸ ਆਫ਼ ਰਿਪਰਿਜ਼ੈਂਟੇਟਿਵਜ਼ ਵਿੱਚ ਇੱਕ ਸੀਟ ਹੈ ਅਤੇ ਸੈਨੇਟ ਵਿੱਚ 9 ਸੀਟਾਂ ਹਨ।
ਅੱਜ ਦਾ ਦਿਹਾੜਾ, ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੀ ਬ੍ਰਿਸਬੇਨ ਵਿੱਚ ਹੀ ਬਿਤਾਉਣਗੇ ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਇਸ ਸਮੇਂ ਪਰਥ ਵਿੱਚ ਹਨ ਅਤੇ ਚੋਣ ਮੁਹਿੰਮ ਵਿੱਚ ਰੁੱਝੇ ਹੋਏ ਹਨ।