ਆਸਟ੍ਰੇ਼ਲੀਆ ਅਤੇ ਦੱਖਣੀ ਕੋਰੀਆ ਵਿਚਾਲੇ ਚੱਲ ਰਹੀਆਂ ਰਾਜਨੀਤਿਕ ਦੋਸਤੀ ਦੀ 60ਵੀਂ ਵਰ੍ਹੇਗੰਢ ਮਨਾਉਣ ਦੀਆਂ ਤਿਆਰੀਆਂ….

ਕੈਨਬਰਾ ਵਿਖੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੈਅ ਵਿਚਾਲੇ 1 ਬਿਲੀਅਨ ਡਾਲਰਾਂ ਦਾ ਰੱਖਿਆ ਸਮਝੌਤਾ ਪ੍ਰਵਾਨ ਹੋਇਆ ਹੈ। ਅੱਜ ਕੈਨਬਰਾ ਵਿਖੇ ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੈਅ ਅਤੇ ਉਨ੍ਹਾਂ ਦੀ ਧਰਮ ਪਤਨੀ ਕਿਮ ਜੰਗ ਸੂਕ ਦਾ ਭਰਵਾਂ ਸਵਾਗਤ ਪਾਰਲੀਮੈਂਟ ਵਿਚ ਕੀਤਾ ਗਿਆ ਅਤੇ ਦੋਹਾਂ ਦੇਸ਼ਾਂ ਨੇ ਉਕਤ ਸਮਝੌਤੇ ਉਪਰ ਸਹੀਬੱਧਤਾ ਕਾਇਮ ਕੀਤੀ।
ਇਸ ਸਮਝੌਤੇ ਦੇ ਤਹਿਤ, ਕੋਰੀਆਈ ਰੱਖਿਆ ਉਤਪਾਦਨ ਵਾਲੀ ਕੰਪਨੀ ‘ਹਾਨਵਾਹ’ 30 ਦੀ ਗਿਣਤੀ ਵਿੱਚ ਆਧੂਨਿਕ ਜੰਗੀ ਸਵੈਚਲਿਤ ਗੋਲਾਬੰਦੀ ਦੇ ਹਥਿਆਰ, 15 ਦੀ ਸੰਖਿਆ ਵਿੱਚ ਅਜਿਹੇ ਵਾਹਨ ਜੋ ਕਿ ਗੋਲੀ-ਬਾਰੂਦ ਸਪਲਾਈ ਕਰਦੇ ਹਨ ਅਤੇ ਰਾਡਾਰ ਆਦਿ, ਆਸਟ੍ਰੇਲੀਆਈ ਸੁਰੱਖਿਆ ਫੌਜਾਂ ਨੂੰ ਮਹੱਈਆ ਕਰਵਾਉਣਗੇ।
ਰੱਖਿਆ ਮੰਤਰੀ ਪੀਟਰ ਡਟਨ ਨੇ ਇਸ ਸਮਝੌਤੇ ਨੂੰ ਪੂਰਨ ਤੌਰ ਤੇ ਆਧੁਨਿਕ ਹਥਿਆਰਾਂ ਦੀ ਉਪਲੱਭਧੀ ਅਤੇ ਦੇਸ਼ ਲਈ ਪੂਰਨ ਹਿਤ ਵਿੱਚ ਹੈ।
ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ਕੁੱਝ ਊਦਯੋਗ ਵੀ ਲਗਾਏ ਜਾਣਗੇ ਅਤੇ ਇਨ੍ਹਾਂ ਨਾਲ ਗ੍ਰੇਟਰ ਗੀਲੌਂਗ ਖੇਤਰ ਵਿੱਚ 300 ਦੇ ਕਰੀਬ ਨਵੇਂ ਰੌਜ਼ਗਾਰ ਦੇ ਸਾਧਨ ਵੀ ਮੁਹੱਈਆ ਹੋਣਗੇ। ਉਕਤ ਉਦਯੋਗਿਕ ਇਕਾਈਆਂ ਸਾਲ 2022 ਦੇ ਦੌਰਾਨ ਹੀ ਸ਼ੁਰੂ ਕਰ ਲਈਆਂ ਜਾਣਗੀਆਂ।
ਦੋਹੇਂ ਦੇਸ਼ਾਂ ਵਿਚਾਲੇ ਚੱਲ ਰਹੀ ਰਾਜਨੀਤਿਕ ਸਾਂਝ ਦੀ ਇਸ ਸਾਲ 60ਵੀਂ ਵਰ੍ਹੇਗੰਢ ਮਨਾਏ ਜਾਣ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਉਪਰੋਕਤ ਸਮਝੌਤਿਆਂ ਦੀ ਤਰ੍ਹਾਂ ਹੀ ਦੇਸ਼ ਦੇ ਹੋਰ ਦੇਸ਼ਾਂ ਨਾਲ ਵੀ ਸਮਝੌਤੇ ਹਨ ਜਿਨ੍ਹਾਂ ਵਿੱਚ ਕਿ ਆਸੀਨ (ASEAN), ਚੀਨ, ਫਿਜ਼ੀ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਜਾਪਾਨ, ਮਲੇਸ਼ੀਆ ਅਤੇ ਪਾਪੂਆ ਨਿਊ ਗਿਨੀ ਆਦਿ ਦੇਸ਼ ਸ਼ਾਮਿਲ ਹਨ।

Install Punjabi Akhbar App

Install
×