ਆਸਟ੍ਰੇਲੀਆ ਵਿੱਚ ਤੀਸਰੇ ‘ਲਾ ਨੀਨਾ’ ਦਾ ਵਧਿਆ ਖ਼ਤਰਾ

ਅਮਰੀਕਾ ਵੱਲੋਂ ਆਈ ਚਿਤਾਵਨੀ ਦਰਸਾਉਂਦੀ ਹੈ ਕਿ ਆਸਟ੍ਰੇਲੀਆ ਦੇ ਉਤਰੀ ਖੇਤਰਾਂ ਵਿੱਚ ਜੋ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ ਤਬਾਹੀ ਹੋਈ ਹੈ ਉਹ ‘ਲਾ ਨੀਨਾ’ ਦੇ ਅਸਰ ਕਾਰਨ ਹਨ ਅਤੇ ਇਹ ਖ਼ਤਰਾ ਹਾਲੇ ਵੀ ਮੌਜੂਦ ਹੈ ਅਤੇ ਅਸਟ੍ਰੇਲੀਆ ਤੀਸਰੇ ‘ਲਾ ਨੀਨਾ’ ਦੀ ਚਪੇਟ ਵਿੱਚ ਵੀ ਆ ਸਕਦਾ ਹੈ।
ਸਿਡਨੀ ਦੇ ਸਮੁੱਚੇ ਖੇਤਰ ਨੂੰ ਹੀ ਇਸ ਸਮੇਂ ਭਾਰੀ ਬਾਰਿਸ਼ ਵਾਲੇ ਖੇਤਰ ਘੋਸ਼ਿਤ ਕੀਤਾ ਗਿਆ ਹੈ ਅਤੇ ਇਸਤੋਂ ਇਲਾਵਾ ਨਿਊ ਸਾਊਥ ਵੇਲਜ਼ ਦੇ ਉਤਰੀ ਖੇਤਰਾਂ ਅਤੇ ਕੁਈਨਜ਼ਲੈਂਡ ਦੇ ਦੱਖਣ-ਪੂਰਬੀ ਹਿੱਸਿਆਂ ਵਿੱਚ ਹੜ੍ਹਾਂ ਕਾਰਨ ਭਾਰੀ ਤਬਾਹੀ ਹੋਈ ਹੈ।
ਆਸਟ੍ਰੇਲੀਆ ਵਿੱਚ ਮੁੜ ਤੋਂ ਭਾਰੀ ਬਾਰਿਸ਼ ਅਤੇ ਤੂਫਾਨ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਭਾਵਿਤ ਖੇਤਰਾਂ ਵਿੱਚ ਦੱਖਣੀ ਅਸਟ੍ਰੇਲੀਆ, ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਅਤੇ ਵਿਕਟੌਰੀਆ ਸ਼ਾਮਿਲ ਹਨ। ਬਾਰਿਸ਼ ਆਸਟ੍ਰੇਲੀਆ ਦੇ ਮੱਧ ਵਰਗੀ ਖੇਤਰਾਂ ਤੋਂ ਹੁੰਦੀ ਹੋਈ ਅਗਲੇ ਹਫ਼ਤੇ ਤੱਕ ਦੇਸ਼ ਦੇ ਦੱਖਣ ਅਤੇ ਪੂਰਬੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਨਾਰਦਰਨ ਟੈਰਿਟਰੀ ਦੇ ਕੁੱਝ ਭਾਗਾਂ ਅਤੇ ਕੁਈਨਜ਼ਲੈਂੜ ਣੇ ਪੱਛਮੀ ਅਤੇ ਉਤਰੀ ਭਾਗਾਂ ਵਿੱਚ 100 ਤੋਂ 200 ਮਿਲੀ ਮੀਟਰ ਤੱਕ ਵਰਖਾ ਹੋ ਸਕਦੀ ਹੈ।

Install Punjabi Akhbar App

Install
×