ਆਸਟ੍ਰੇਲੀਆ ਵਿੱਚ 10 ਅਗਸਤ ਨੂੰ ਹੋਣ ਵਾਲੀ ਜਨਗਣਨਾ ਬਾਰੇ ਅਪੀਲ

ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 10 ਅਗਸਤ ਨੂੰ ਹੋਣ ਵਾਲੀ ਜਨਸੰਖਿਆ ਗਣਨਾ (ਮਰਦਮ ਸ਼ੂਮਾਰੀ 2021) ਲਈ ਪ੍ਰਸ਼ਨ ਨੰਬਰ 20, 22, 23 ਦਾ ਜਵਾਬ ਫੋਟੋ ਵਿੱਚ ਦਿੱਤੀਆਂ ਹਦਾਇਤਾਂ ਅਨੁਸਾਰ ਹੀ ਕਰੋ ਤਾਂ ਇਸ ਨਾਲ ਸਾਡੀ ਹੁਣ ਦੀ ਅਤੇ ਭਵਿੱਖ ਵਿੱਚ ਬੱਚਿਆਂ ਦੀ ਜੀਵਨ ਰਾਹ ਉਜਵੱਲ ਰਹੇਗੀ ਅਤੇ ਇਸ ਦਾ ਫਾਇਦਾ ਅਗਲੀਆਂ ਪੀੜ੍ਹੀਆਂ ਨੂੰ ਵੀ ਮਿਲਦਾ ਰਹੇਗਾ।
ਅਪੀਲ ਇਹ ਵੀ ਕੀਤੀ ਜਾਂਦੀ ਹੈ ਕਿ ਇਸ ਫੋਟੋ ਨੂੰ ਤੁਸੀਂ ਆਪਣੇ ਮੋਬਾਇਲ ਫੋਨਾਂ ਵਿੱਚ ਸੇਵ ਕਰਕੇ ਰੱਖੋ ਅਤੇ ਹੋਰ 10 ਲੋਕਾਂ ਨੂੰ ਅੱਗੇ ਵੀ ਭੇਜੋ ਤਾਂ ਜੋ ਇਹ ਸੁਨੇਹਾ ਸਾਰੇ ਆਸਟ੍ਰੇਲੀਆ ਵਿੱਚ ਰਹਿੰਦੇ ਸਾਰੇ ਭਾਰਤੀਆਂ, ਪੰਜਾਬੀਆਂ ਅਤੇ ਸਿੱਖਾਂ ਤੱਕ ਪਹੁੰਚ ਸਕੇ।

Welcome to Punjabi Akhbar

Install Punjabi Akhbar
×