ਆਸਟ੍ਰੇਲੀਆ ਵੀ ਖਰੀਦ ਰਿਹਾ ਲੰਬੀ ਦੂਰੀ ਤੇ ਮਾਰ ਕਰਨ ਵਾਲੇ ਆਧੁਨਿਕ ਮਿਜ਼ਾਈਲ

ਆਸਟ੍ਰੇਲੀਆਈ ਡਿਫੈਸ ਫੋਰਸ ਵੱਲੋਂ ਹੁਣ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਆਧੁਨਿਕ ਮਿਜ਼ਾਈਲ ਅਤੇ ਹੋਰ ਜਲ ਸੈਨਾ ਵਾਸਤੇ ਯੁੱਧ ਸਮੱਗਰੀ ਖਰੀਦੀ ਜਾਵੇਗੀ ਇਸ ਵਾਸਤੇ ਸਰਕਾਰ ਵੱਲੋਂ ਆਪਣੀ ਰਜ਼ਾਮੰਦੀ ਜ਼ਾਹਿਰ ਕਰ ਦਿੱਤੀ ਗਈ ਹੈ। ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਮਿਜ਼ਾਈਲਾਂ ਵਿੱਚ ਐਚ.ਆਈ.ਐਮ.ਏ.ਆਰ.ਐਸ. (High Mobility Artillery Rocket System (HIMARS)) ਵੀ ਸ਼ਾਮਿਲ ਹੈ ਜੋ ਕਿ ਇੱਕ ਰਾਕੇਟ ਸਿਸਟਮ ਹੈ ਅਤੇ ਅਜਿਹੇ ਹੀ ਹਥਿਆਰ ਯੂਕਰੇਨ ਤੋਂ ਰੂਸੀ ਫੌਜ ਨੂੰ ਪਿੱਛੇ ਭਜਾਉਣ ਲਈ ਬਹੁਤ ਕਾਰਾਗਰ ਸਾਬਿਤ ਹੋ ਰਹੇ ਹਨ।
ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਕਿਹਾ ਕਿ ਇਹ ਰਾਕੇਟ ਸਿਸਟਮ 2026-27 ਦੌਰਾਨ ਸੈਨਾਵਾਂ ਕੋਲ ਹੋਵੇਗਾ ਅਤੇ ਇਸਤੇਮਾਲ ਵਿੱਚ ਵੀ ਹੋਵੇਗਾ।
ਹਾਲ ਦੀ ਘੜੀ ਅਜਿਹੇ ਰਾਕਟਾਂ ਦੀ ਸੀਮਾ 300 ਕਿਲੋਮੀਟਰ ਤੱਕ ਹੈ ਪਰੰਤੂ ਆਉਣ ਵਾਲੇ ਸਮੇਂ ਵਿੱਚ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਇਹ ਸੀਮਾ ਵਧਾਈ ਵੀ ਜਾ ਸਕਦੀ ਹੈ।
ਇਸ ਜ਼ਖ਼ੀਰੇ ਵਿੱਚ ਵਿੱਚ ਅਜਿਹੇ ਰਾਡਾਰ ਵੀ ਸ਼ਾਮਿਲ ਹੋਣਗੇ ਜੋ ਕਿ ਧਰਤੀ, ਹਵਾ ਅਤੇ ਸਮੁੰਦਰੀ ਪਾਣੀਆਂ ਅੰਦਰ ਵੀ ਕਿਸੇ ਵੀ ਆਪਾਤਕਾਲੀਨ ਸਥਿਤੀ ਅਤੇ ਜੰਗੀ ਸਮਿਆਂ ਦੌਰਾਨ ਹਥਿਆਰ ਅਤੇ ਹੋਰ ਗੋਲਾ ਬਾਰੂਦ ਲੱਭਣ ਵਿੱਚ ਸਹਾਈ ਹੁੰਦੇ ਹਨ।
ਹਾਲ ਵਿੱਚ ਹੀ ਅਮਰੀਕਾ ਨੇ ਅਜਿਹੇ ਹੀ ਰਾਕੇਟ ਸਿਸਟਮ, ਯੂਕਰੇਨ ਦੀ ਸੈਨਾ ਨੂੰ ਦਿੱਤੇ ਹਨ ਜਿਸ ਨਾਲ ਕਿ ਯੂਕਰੇਨ ਦੀ ਸੈਨਾ, ਰੂਸੀ ਸੈਨਾ ਨੂੰ ਪਿੱਛੇ ਖਦੇਣਨ ਵਿੱਚ ਕਾਮਿਯਾਬ ਰਹੀ ਹੈ।