ਆਸਟ੍ਰੇਲੀਆ ‘ਚ ਅੱਗ ਨਾਲ ਭਾਰੀ ਤਬਾਹੀ-2 ਮੌਤਾਂ, ਕਈ ਜ਼ਖ਼ਮੀ

88ਸਾਊਥ ਆਸਟ੍ਰੇਲੀਆ ਐਡੀਲੇਡ ਮਲਾਲਾ ਨੇੜਲੇ ਇਲਾਕੇ ‘ਚ ਬੁਸ਼ਫਾਇਰ ਨਾਲ ਭਾਰੀ ਤਬਾਹੀ ਹੋਈ ਹੈ| ਭਿਆਨਕ ਅੱਗ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ| ਇਸ ਤੋਂ ਬਿਨਾਂ ਤਿੰਨ ਵਿਅਕਤੀ ਲਾਪਤਾ ਹੋ ਗਏ ਤੇ 13 ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ 5 ਦੀ ਹਾਲਤ ਗੰਭੀਰ ਹੈ| ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ| ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਜੇ-ਵੈਦਹਿਲ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ 69 ਸਾਲਾ ਬਜ਼ੁਰਗ ਤੇ 56 ਸਾਲਾ ਹੈਮਲੇਅ ਬਿ੍ਜਨਾ ਦੀ ਔਰਤ ਦੇ ਮਰਨ ਦੀ ਪੁਸ਼ਟੀ ਕਰਦਿਆਂ ਲੋਕਾਂ ਨੂੰ ਪ੍ਰਭਾਵਿਤ ਖੇਤਰ ਖਾਲੀ ਕਰਨ, ਮਦਦ ਲੈਣ ਤੇ ਚੌਕੰਨੇ ਰਹਿਣ ਲਈ ਅਪੀਲ ਕੀਤੀ ਹੈ| ਇਸ ਘਟਨਾ ਨਾਲ 85 ਹਜ਼ਾਰ ਹੈਕਟੇਅਰ ਜ਼ਮੀਨ ਅੱਗ ਦੀਆਂ ਲਪਟਾਂ ‘ਚ ਘਿਰਨ ਕਰਕੇ ਆਵਾਜਾਈ ਤੇ ਜਨਜੀਵਨ ਪ੍ਰਭਾਵਿਤ ਹੋਇਆ| 16 ਘਰਾਂ ਸਮੇਤ, ਵੱਡੀ ਗਿਣਤੀ ‘ਚ ਦਰੱਖ਼ਤ, ਫ਼ਸਲਾਂ ਤੇ ਸੂਰਸ਼ਾਲਾ ਅੱਗ ਦੀ ਲਪੇਟ ‘ਚ ਆਉਣ ਕਰਕੇ ਸੜ ਕੇ ਸਵਾਹ ਹੋਈ| ਕੱਲ੍ਹ ਸ਼ਾਮ ਤੋਂ ਹੀ ਵੱਡਾ ਇਲਾਕਾ ਅੱਗ ਦੀ ਲਪੇਟ ‘ਚ ਆਇਆ ਹੈ| ਫਾਇਰ ਫਾਈਟਰ ਵੱਲੋਂ ਲਾਪਤਾ ਲੋਕਾਂ ਨੂੰ ਲੱਭਣ ਦੀ ਭਾਲ ਦੇ ਨਾਲ-ਨਾਲ ਰਾਹਤ ਕਾਰਜ ਜੰਗੀ ਪੱਧਰ ‘ਤੇ ਆਰੰਭ ਕੀਤੇ ਗਏ ਹਨ|