ਆਸਟ੍ਰੇਲੀਆ ਵਲੋਂ ਚੀਨੀ ਹੈਕਰਾਂ ‘ਤੇ ਡਾਟਾ ਚੋਰੀ ਕਰਨ ਦਾ ਦੋਸ਼

– ਚੀਨੀ ਦੂਤਾਘਰ ਨੇ ਵੱਟਿਆ ਪਾਸਾ 

FullSizeRender (2)

(ਬ੍ਰਿਸਬੇਨ 9 ਜੂਨਕੈਨਬਰਾ ਸਥਿੱਤ ਆਸਟ੍ਰੇਲੀਅਨ ਰਾਸ਼ਟਰੀ ਯੂਨੀਵਰਸਿਟੀ ਮੁਤਾਬਕ ਚੀਨੀ ਹੈਕਰਸ ਨੇ ਪਿਛਲੇ ਸਾਲ ਦੇ ਅਖੀਰ ‘ ਯੂਨੀਵਰਸਿਟੀ ਦੇ ਮੁੱਖ ਸਰਵਰ ਨੂੰ ਨਿਸ਼ਾਨਾ ਬਣ ਕੇ 19 ਸਾਲ ਪੁਰਾਣੇ ਵਿਦਿਆਰਥੀਆਂ ਦੇ ਬੈਂਕ ਅਕਾਊਂਟ ਨੰਬਰਟੈਕਸ ਤੇ ਪਾਸਪੋਰਟ ਸਮੇਤ ਕਈ ਜ਼ਰੂਰੀ ਜਾਣਕਾਰੀਆਂ ਹੈਕ ਕੀਤੀਆਂ ਸਨ। ਆਸਟ੍ਰੇਲੀਆ ਦਾ ਦੋਸ਼ ਹੈ ਕਿ ਚੀਨੀ ਹੈਕਰਸ ਨੇ ਇਕ ਯੂਨੀਵਰਸਿਟੀ ਦੇ 2 ਲੱਖ ਵਿਦਿਆਰਥੀਆਂ ਅਤੇ ਕਰਮਚਾਰੀਆਂ ਦਾ ਨਿੱਜੀ ਡਾਟਾ   ਲਈ ਚੋਰੀ ਕੀਤਾ ਹੈ ਤਾਂਕਿ ਇਨ੍ਹਾਂ ਵਿਦਿਆਰਥੀਆਂ ਨੂੰ ਬਲੈਕਮੇਲ ਕਰ ਕੇ ਜਾਸੂਸੀ ਕਰਵਾਈ ਜਾ ਸਕੇ। ਦੱਸਣਯੋਗ ਹੈ ਕਿ ਇਸ ਯੂਨੀਵਰਸਿਟੀ ‘ ਕਈ ਪ੍ਰਮੁੱ ਸ਼ਖਸ਼ੀਅਤਾਂ ਸਮੇਤ ਕਈ ਸਰਕਾਰੀ ਅਧਿਕਾਰੀ ਅਤੇ ਫੌਜੀ ਅਫਸਰ ਬਣਨ ਵਾਲਿਆਂ ਨੇ ਵੀ ਪੜ੍ਹਾਈ ਪੂਰੀ ਕੀਤੀ ਹੈ। ਅਜਿਹੇ ‘ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਡਾਟਾ ਲੀਕ ਹੋਣਾ ਸਰਕਾਰੀ ਤੰਤਰ ਲਈ ਚਿੰਤਾ ਦਾ ਮੁੱਦਾ ਬਣਿਆ ਹੋਇਆ ਹੈ ਸਿਡਨੀ ਦੇ ਇਕ ਨਾਮਵਾਰ ਅਖ਼ਬਾਰ ਨੇ ਇਸ ਹੈਕਿੰਗ ਲਈ ਚੀਨ ਨੂੰ ਸਿੱਧੇ ਰੂ ‘ ਜ਼ਿੰਮੇਵਾਰ ਠਹਿਰਾਇਆ ਹੈ। ਨਾਲ ਹੀ ਅਖ਼ਬਾਰ ਦਾ ਦਾਅਵਾ ਹੈ ਕਿ ਚੀਨ ਨ੍ਹਾਂ ਦੇਸ਼ਾਂ ‘ਚੋਂ ਹੈ ਜੋ ਇੰਨੇ ਵੱਡੇ ਪੱਧਰ ‘ਤੇ ਹੈਕਿੰਗ ਕਰਕੇ ਨਵੀਂ ਪੀੜ੍ਹੀ ਦੇ ਜਾਸੂਸ ਤਿਆਰ ਕਰ ਸਕਦਾ ਹੈ। ਪਰ ਆਸਟ੍ਰੇਲੀਆ ‘ ਚੀਨੀ ਦੂਤਘਰ ਨੇ ਅਜਿਹੇ ਕਿਸੇ ਵੀ ਵਰਤਾਰੇ ਤੋਂ ਪਾਸਾ ਵੱਟਿਆ ਹੈ।

(ਹਰਜੀਤ ਲਸਾੜਾ)

harjit_las@yahoo.com

Install Punjabi Akhbar App

Install
×