
ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੌਂਗ ਦੀ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਜ਼ ਮਾਰਾਪੇ ਅਤੇ ਕਾਊਂਟਰ ਪਾਰਟ -ਜਸਟਿਨ ਕੈਸ਼ੰਕੋ ਨਾਲ ਦੋ ਰੋਜ਼ਾ ਮੁਲਾਕਾਤ ਦਰਸਾਉਂਦੀ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਨਵੀਆਂ ਨੀਤੀਆਂ ਵਾਸਤੇ ਨਵੀਆਂ ਪੈੜਾਂ ਮੁੜ ਤੋਂ ਖੁੱਲ੍ਹ ਰਹੀਆਂ ਹਨ ਅਤੇ ਦੋਹੇਂ ਮੁਲਕ ਨਵੇਂ ਇਕਰਾਰਾਂ ਦੀਆਂ ਰਾਹਾਂ ਤੇ ਚੱਲ ਪਏ ਹਨ।
ਨਵੇਂ ਇਕਰਾਰਾਂ ਵਿੱਚ ਸੁਰੱਖਿਆ ਸਮਝੌਤੇ, ਜਿਸ ਵਿੱਚ ਕਿ ਨਿਊਜ਼ੀਲੈਂਡ ਵੀ ਸ਼ਾਮਿਲ ਹੋ ਸਕਦਾ ਹੈ ਪਰੰਤੂ ਇਸ ਬਾਬਤ ਹਾਲੇ ਕੁੱਝ ਵੀ ਕਹਿਣਾ ਜਲਦਬਾਜ਼ੀ ਵੀ ਹੋ ਸਕਦੀ ਹੈ -ਇਸ ਵਾਸਤੇ ਇੰਤਜ਼ਾਰ ਹੀ ਕਰਨਾ ਪਵੇਗਾ।
ਦਰਅਸਲ ਦੋਹਾਂ ਦੇਸ਼ਾਂ ਵਿਚਾਲੇ ਦੇ ਪਹਿਲਾਂ ਤੋਂ ਬਣੇ ਰਿਸ਼ਤਿਆਂ ਵਿੱਚ ਉਦੋਂ ਥੋੜ੍ਹੀ ਖਟਾਸ ਪੈਦਾ ਹੋ ਗਈ ਸੀ ਜਦੋਂ ਪਾਪੂਆ ਨਿਊ ਗਿਨੀ ਦੇਸ਼ ਦੀ ਸਰਕਾਰ ਨੇ ਚੀਨ ਨਾਲ ਸੁਰੱਖਿਆ ਸਮਝੌਤੇ ਕਰ ਲਏ ਸਨ ਅਤੇ ਇਸ ਉਪਰ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਨਾਲ ਨਾਲ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਨੇ ਵੀ ਇਤਰਾਜ਼ ਜਤਾਇਆ ਸੀ ਅਤੇ ਚੀਨ ਨੂੰ ਚਿਤਾਵਨੀਆਂ ਵੀ ਦਿੱਤੀਆਂ ਸਨ।
ਆਸਟ੍ਰੇਲੀਆਈ ਵਿਦੇਸ਼ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਮਾਣਯੋਗ ਪ੍ਰਧਾਨ ਮੰਤਰੀ ਜੇਮਜ਼ ਮਾਰਾਪੇ ਨਾਲ ਹੋਈ ਮੁਲਾਕਾਤ ਦੇ ਭਵਿੱਖ ਵਿੱਚ ਵਧੀਆ ਨਤੀਜੇ ਨਿਕਲਣਗੇ।