ਆਸਟ੍ਰੇਲੀਆ ਅਤੇ ਜਪਾਨ ਆਪਸੀ ਰੱਖਿਆ ਸਮਝੌਤਿਆਂ ਵੱਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੇ ਟੋਕੀਓ ਦੌਰੇ ਦੌਰਾਨ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਰੱਖਿਆ ਸਮਝੌਤਿਆਂ ਬਾਰੇ ਸੰਧੀਆਂ ਕੀਤੇ ਜਾਣ ਪ੍ਰਤੀ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਹੈ ਇਸ ਗੱਲ ਤੇ ਦੋਹੇਂ ਦੇਸ਼ ਸਹਿਮਤ ਹਨ ਕਿ ਦੋਹਾਂ ਦੇਸ਼ਾਂ ਵਿਚਾਲੇ ਖੇਤਰ ਅੰਦਰ ਰੱਖਿਆ ਸਮਝੌਤੇ ਕੀਤੇ ਜਾਣ ਅਤੇ ਭਵਿੱਖ ਵਿੱਚ ਇਨ੍ਹਾਂ ਸਮਝੌਤਿਆਂ ਦੇ ਆਧਾਰ ਤੇ ਹੀ ਉਸਾਰੂ ਕਾਰਵਾਈਆਂ ਕੀਤੀਆਂ ਜਾਣਗੀਆਂ ਅਤੇ ਇਸ ਗੱਲ ਲਈ ਚੀਨ ਨੂੰ ਦੁਖੀ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਇਹ ਕਦਮ ਸ਼ਾਂਤੀ ਲਈ ਚੁੱਕ ਰਹੇ ਹਾਂ ਅਤੇ ਨਾ ਕਿ ਕਿਸੇ ਨੂੰ ਡਰਾਉਣ ਲਈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮੰਗਲਵਾਰ ਨੂੰ ਹੋਈ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਸਕਾਟ ਮੋਰੀਸਨ, ਜਪਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਯੌਸ਼ੀਹੀਦੇ ਸੁਗਾ, ਜਦੋਂ ਤੋਂ ਉਨ੍ਹਾਂ ਨੇ ਜਪਾਨ ਦੇ ਪ੍ਰਧਾਨ ਮੰਤਰੀ ਦਾ ਪਦਭਾਰ ਸੰਭਾਲਿਆ ਹੈ, ਨੂੰ ਮਿਲਣ ਅਤੇ ਸਮਝੌਤੇ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ। ਸੰਧੀਆਂ ਦੌਰਾਨ ਇਹ ਸਮਝੌਤੇ ਕੀਤੇ ਗਏ ਹਨ ਕਿ ਦੋਹੇਂ ਦੇਸ਼ ਇੱਕ ਦੂਜੇ ਦੇ ਖੇਤਰਾਂ ਨੂੰ ਫੌਜੀ ਕਾਰਵਾਈਆਂ ਵਾਸਤੇ ਇਸਤੇਮਾਲ ਕਰ ਸਕਦੇ ਹਨ। ਹੁਣ ਇਸ ਸਮਝੌਤੇ ਨੂੰ ਪਾਰਲੀਮੈਂਟ ਵਿੱਚ ਵਿਚਾਰਿਆ ਅਤੇ ਪ੍ਰਮਾਣਿਤ ਕੀਤਾ ਜਾਵੇਗਾ। ਜੇ ਇਹ ਪਾਰਲੀਮੈਂਟ ਵਿੱਚ ਪਾਸ ਹੋ ਜਾਂਦਾ ਹੈ ਤਾਂ 1960 ਵਿੱਚ ਜਪਾਨ ਅਤੇ ਅਮਰੀਕਾ ਦੇ ਅਜਿਹੇ ਸਮਝੌਤੇ ਤੋਂ ਬਾਅਦ ਇਹ ਪਹਿਲਾ ਸਮਝੌਤਾ ਹੋਵੇਗਾ ਜਿਸ ਰਾਹੀਂ ਆਸਟ੍ਰੇਲੀਆ ਵੀ ਇਸ ਅਧਿਕਾਰ ਖੇਤਰ ਵਿੱਚ ਆ ਜਾਵੇਗਾ। ਇਸ ਸਮਝੌਤੇ ਨੂੰ ਆਰ.ਏ.ਏ. (Reciprocal Access Agreement) ਦਾ ਨਾਮ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ, ਇਸ ਤੋਂ ਇਲਾਵਾ ਵੀ ਇੱਕ ਹੋਰ ਕਾਨੂੰਨ ਜਿਸ ਦੇ ਤਹਿਤ ਜਪਾਨ ਅੰਦਰ ਕਿਸੇ ਵੀ ਕੰਮ-ਕਾਜ ਕਰਦੇ ਵਿਅਕਤੀ (ਔਰਤ ਜਾਂ ਮਰਦ) ਨੂੰ ਕਿਸੇ ਸ਼ਾਤਿਰ ਗੁਨਾਹ ਦੇ ਬਦਲੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ, ਬਾਰੇ ਵੀ ਵਿਚਾਰ ਬੀਤੇ ਕਰੀਬ ਛੇ ਸਾਲਾਂ ਤੋਂ ਚੱਲ ਰਿਹਾ ਹੈ ਪਰੰਤੂ ਹਾਲੇ ਤੱਕ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੀ ਹਾਲ ਦੀ ਘੜੀ ਇਸ ਬਾਰੇ ਵਿੱਚ ਚੁੱਪ ਹੀ ਹਨ।

Install Punjabi Akhbar App

Install
×