
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਅਨ ਥਿੰਕ ਟੈਂਕ ਦੇ ਸਰਵੇਖਣ ਮੁਤਾਬਿਕ ਕਰੋਨਾ ਦੀ ਲੜਾਈ ਲੜਨ ਅਤੇ ਸੰਭਾਲਣ ਵਿੱਚ ਦੁਨੀਆਂ ਦੇ ਚੋਟੀ ਦੇ 10 ਦੇਸ਼ਾਂ ਵਿਚੋਂ ਨਿਊਜ਼ੀਲੈਂਡ ਪਹਿਲੇ ਨੰਬਰ ਤੇ ਹੈ ਅਤੇ ਆਸਟ੍ਰੇਲੀਆ 8ਵੇਂ ਤੇ। ਸੂਚੀ ਇਸ ਪ੍ਰਕਾਰ ਹੈ: ਨਿਊਜ਼ੀਲੈਂਡ, ਵਿਅਤਨਾਮ, ਤਾਇਵਾਨ, ਥਾਈਲੈਂਡ, ਸਾਈਪ੍ਰਸ, ਰਵਾਂਡਾ, ਆਈਸਲੈਂਡ, ਆਸਟ੍ਰੇਲੀਆ, ਲੈਟਵੀਆ ਅਤੇ ਸ੍ਰੀ ਲੰਕਾ। ਅਦਾਰੇ ਨੇ ਇਸ ਬਾਬਤ ਬੀਤੇ 36 ਮਹੀਨਿਆਂ ਦੌਰਾਨ 98 ਦੇਸ਼ਾਂ ਦਾ ਅਧਿਐਨ ਕੀਤੇ ਅਤੇ ਇਹ ਨਤੀਜਾ ਸਾਹਮਣੇ ਆਇਆ ਹੈ। ਸਰਵੇਖਣ ਵਿੱਚ ਇਹ ਦੇਖਿਆ ਗਿਆ ਕਿ ਕਿਹੜੇ ਕਿਹੜੇ ਦੇਸ਼ਾਂ ਅੰਦਰ ਕਰੋਨਾ ਦੇ ਮਾਮਲਿਆਂ ਅਤੇ ਇਸ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਰਹੀ ਅਤੇ ਅਜਿਹੇ ਦੇਸ਼ਾਂ ਅੰਦਰ ਕਰੋਨਾ ਦੇ ਟੈਸਟਾਂ ਦੀ ਮਿਕਦਾਰ ਉਪਰ ਵੀ ਇਹ ਸਰਵੇਖਣ ਹੋਇਆ ਹੈ। ਅਮਰੀਕਾ, ਬ੍ਰਾਜ਼ੀਲ, ਇਰਾਨ ਅਤੇ ਮੈਕਸਿਕੋ ਇਸ ਸਰਵੇਖਣ ਵਿੱਚ ਸਭ ਤੋਂ ਮਾੜੇ ਪਾਏ ਗਏ ਹਨ। ਏਸ਼ੀਆ ਪੈਸਿਫਿਕ ਦੇ ਦੇਸ਼ਾਂ ਵਿੱਚ ਕਰੋਨਾ ਨਾਲ ਲੜਨ ਦੀ ਸਮਰੱਥਾ ਅਤੇ ਤਕਨੀਕ ਵਧੀਆ ਪਾਈ ਗਈ ਹੈ। ਸਰਵੇਖਣ ਕਰਨ ਵਾਲਿਆਂ ਵਿੱਚ ਸ਼ਾਮਿਲ ਖੋਜੀ ਹਰਵੇ ਲੈਮਾਹਿਊ ਦਾ ਦਾਅਵਾ ਹੈ ਕਿ ਕਰੋਨਾ ਤੋਂ ਬਚਣ ਵਾਸਤੇ ਜਿਹੜੇ ਦੇਸ਼ਾਂ ਨੇ ਸਭ ਤੋਂ ਪਹਿਲਾਂ ਆਪਣੀਆਂ ਸੀਮਾਵਾਂ ਨੂੰ ਬੰਦ ਕੀਤਾ -ਉਹੀ ਚੋਟੀ ਦੇ ਦੇਸ਼ਾਂ ਵਿੱਚ ਸ਼ਾਮਿਲ ਹਨ ਜਿੱਥੇ ਕਿ ਕਰੋਨਾ ਦੀ ਮਾਰ ਘੱਟ ਪਈ ਹੈ। ਲੋਕਤੰਤਰ ਵਾਲੇ ਦੇਸ਼ਾਂ ਜਿਵੇਂ ਕਿ ਅਮਰੀਕਾ ਅਤੇ ਇੰਗਲੈਂਡ ਵਾਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਕੁੱਝ ਹੱਦ ਤੱਕ ਸਹੀ ਵੀ ਲੱਗਦ ਹੈ ਪਰੰਤੂ ਜਿੱਥੇ ਕਿਤੇ ਮਿਲਿਆ ਜੁਲਿਆ ਸਰਕਾਰੀ ਤੰਤਰ ਜਾਂ ਮਾਡਲ ਅਜਿਹੇ ਦੇਸ਼ਾਂ ਜਿਵੇਂ ਕਿ ਯੂਕਰੇਨ ਅਤੇ ਬ੍ਰਾਜ਼ੀਲ ਵਿੱਚ ਜ਼ਿਆਦਾਤਰ ਨਾਕਾਮਿਯਾਬੀ ਹੀ ਦਿਖਾਈ ਦਿੱਤੀ ਹੈ। ਜਨਸੰਖਿਆ ਦੇ ਹਿਸਾਬ ਨਾਲ ਅਜਿਹੇ ਦੇਸ਼ ਜਿਨ੍ਹਾਂ ਦੀ ਜਨਸੰਗਿਆ 10 ਮਿਲੀਅਨ ਤੋਂ ਵੀ ਘੱਟ ਹੈ, ਨੇ ਜ਼ਿਆਦਾ ਜਨਸੰਖਿਆ ਵਾਲੇ ਦੇਸ਼ਾਂ ਨਾਲੋਂ, ਇਸ ਪ੍ਰਤੀ ਜ਼ਿਆਦਾ ਜਾਗਰੂਕਤਾ ਦਿਖਾਈ ਹੈ ਅਤੇ ਵਧੀਆ ਕਾਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਸੀਮਾਵਾਂ ਨੂੰ ਇੱਕਦਮ ਕਰਨਾ ਛੋਟੇ ਦੇਸ਼ਾਂ ਆਦਿ ਲਈ ਤਾਂ ਵਾਜਿਬ ਸੀ ਪਰੰਤੂ ਜਿਹੜੇ ਜ਼ਿਆਦਾਤਰ ਅਰਬਨ ਦੇਸ਼ ਹਨ ਉਥੇ ਇਹ ਸੰਭਵ ਨਹੀਂ ਸੀ ਅਤੇ ਨਾ ਹੀ ਸੰਭਵ ਹੋ ਸਕਿਆ ਹੈ।