ਆਸਟਰੇਲੀਆ ਨੇ ਭਾਰਤ ਜਾਣ ਲਈ ਆਪਣੇ ਨਾਗਰਿਕਾਂ ਨੂੰ ਕੀਤਾ ਆਗਾਹ

australia

ਆਸਟਰੇਲੀਆ ਨੇ ਭਾਰਤ ਲਈ ਆਪਣੀ ਯਾਤਰਾ ਸਲਾਹ ‘ਚ ਸੋਧ ਕਰਦੇ ਹੋਏ ਅੱਤਵਾਦੀ ਖਤਰਿਆਂ ਦਾ ਹਵਾਲਾ ਦਿੱਤਾ ਅਤੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਕਰਨ ਦੌਰਾਨ ਬੇਹੱਦ ਸਾਵਧਾਨੀ ਰੱਖਣ ਨੂੰ ਕਿਹਾ ਹੈ। ਵਿਦੇਸ਼ ਅਤੇ ਕਾਰੋਬਾਰ ਮਾਮਲਿਆਂ ਦੇ ਵਿਭਾਗ ਨੇ ਆਪਣੀ ਤਾਜ਼ਾ ਸੂਚਨਾ ‘ਚ ਭਾਰਤ ਜਾਣ ਵਾਲੇ ਆਸਟਰੇਲੀਆਈ ਨਾਗਰਿਕਾਂ ਨੂੰ ਆਗਾਹ ਕੀਤਾ ਹੈ ਕਿ ਭਾਰਤ ਦੇ ਵੱਡੇ ਸ਼ਹਿਰ ਦੇ ਹੋਟਲਾਂ ‘ਚ ਅੱਤਵਾਦੀ ਹਮਲੇ ਕਰਨ ਦੀ ਸਾਜ਼ਸ਼ ਰਚ ਸਕਦੇ ਹਨ। ਡੀ.ਐਫ.ਟੀ. ਨੇ ਕਿਹਾ ਕਿ ਅੱਤਵਾਦੀ ਖਤਰੇ, ਨਾਗਰਿਕ ਅਸ਼ਾਂਤੀ, ਅਪਰਾਧ ਤੇ ਸੜਕੀ ਦੁਰਘਟਨਾਵਾਂ ਦੀ ਉੱਚੀ ਦਰ ਨੂੰ ਦੇਖਦੇ ਹੋਏ ਉਹ ਆਸਟਰੇਲੀਆਈ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਦੌਰਾਨ ਪੂਰੀ ਸਾਵਧਾਨੀ ਰੱਖਣ ਦੀ ਸਲਾਹ ਦਿੰਦੇ ਹਨ।