ਆਈ. ਐੱਸ. ਵਿਰੁੱਧ ਮੁਹਿੰਮ ‘ਚ ਆਸਟ੍ਰੇਲੀਆ ਵੀ ਸ਼ਾਮਿਲ

ausflag

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਏਬਟ ਨੇ ਅੱਜ ਚਿਤਾਵਨੀ ਦਿੱਤੀ ਕਿ ਅੱਤਵਾਦੀ ਪੱਛਮੀ ਏਸ਼ੀਆ ‘ਚ ਆਸਟ੍ਰੇਲੀਆ ਦੇ ਸੈਨਿਕਾਂ ਤੇ ਜੰਗੀ ਜਹਾਜ਼ਾਂ ਦੀ ਤਾਇਨਾਤੀ ਨੂੰ ਆਸਟ੍ਰੇਲੀਆਈ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦਾ ਕਾਰਨ ਦੱਸਣਗੇ। ਆਸਟ੍ਰੇਲੀਆਈ ਸਰਕਾਰ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਸੀਰੀਆ ਤੇ ਇਰਾਕ ‘ਚ ਇਸਲਾਮਿਕ ਰਾਜ ਕੱਟੜਪੰਥੀਆਂ ਵਿਰੁੱਧ ਮੁਹਿੰਮ ਨੂੰ ਹੋਰ ਹਮਲਾਵਰ ਬਣਾਉਣ ਲਈ ਆਪਣੇ ਯੋਗਦਾਨ ਅਧੀਨ ਆਸਟ੍ਰੇਲੀਆ 600 ਸੈਨਿਕ ਤੇ 10 ਜੰਗੀ ਹਵਾਈ ਜਹਾਜ਼ ਭੇਜਣ ਦੀ ਤਿਆਰੀ ਕਰ ਰਿਹਾ ਹੈ। ਏਬਟ ਨੂੰ ਲੱਗਦਾ ਹੈ ਕਿ ਸੰਯੁਕਤ ਅਰਬ ਅਮੀਰਾਤ ‘ਚ ਆਸਟ੍ਰੇਲੀਆ ਦੀ ਸੈਨਿਕ ਤਾਇਨਾਤੀ ‘ਤੇ ਕੱਟੜਪੰਥੀ ਪ੍ਰਤੀਕ੍ਰਿਆ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਾਲ 2012 ‘ਚ ਜਦੋਂ ਆਸਟ੍ਰੇਲੀਆ ਇਰਾਕ ‘ਚ ਅੱਤਵਾਦ ਵਿਰੁੱਧ ਲੜ ਰਿਹਾ ਸੀ ਤਾਂ ਇੰਡੋਨੇਸ਼ੀਆਈ ਦੀਪ ਬਾਲੀ ‘ਚ ਬੰਬ ਹਮਲਿਆਂ ‘ਚ ਮਾਰੇ ਗਏ 202 ਵਿਅਕਤੀਆਂ ‘ਚੋਂ 88 ਵਿਅਕਤੀ ਆਸਟ੍ਰੇਲੀਆਈ ਨਾਗਰਿਕ ਸਨ। ਉਨ੍ਹਾਂ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪ ਟੈਲੀਵਿਜ਼ਨ ਨੂੰ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਜੋ ਲੋਕ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਉਹ ਕੋਈ ਨਾ ਕੋਈ ਕਾਰਨ ਜ਼ਰੂਰ ਦੱਸਣਗੇ ਪਰ ਇਸ ਨਾਲ ਬਚਾਅ ਨਹੀਂ ਹੋਵੇਗਾ। ਏਬਟ ਨੇ ਇਸਲਾਮਿਕ ਸਟੇਟ ਦੀਆਂ ਗਤੀਵਿਧੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਅਜਿਹੇ ਹਰ ਵਿਅਕਤੀ ਨੂੰ ਨਿਸ਼ਾਨਾ ਬਣਾ ਰਹੇ ਹਨ ਜੋ ਉਨ੍ਹਾਂ ਦੀ ਖ਼ਾਸ ਵਿਚਾਰਧਾਰਾ ਨਾਲ ਅਸਹਿਮਤੀ ਰੱਖਦਾ ਹੈ। ਅਮਰੀਕਾ ਨੇ ਅੰਤਰਰਾਸ਼ਟਰੀ ਗੱਠਜੋੜ ਨੂੰ ਆਈ. ਐੱਸ. ਵਿਰੁੱਧ ਮੁਹਿੰਮ ‘ਚ ਯੋਗਦਾਨ ਦੇਣ ਦੀ ਰਸਮੀ ਅਪੀਲ ਕੀਤੀ ਸੀ ਜਿਸ ਦੇ ਜਵਾਬ ‘ਚ ਆਸਟ੍ਰੇਲੀਆ ਨੇ ਸੈਨਿਕ ਤਾਇਨਾਤੀ ਦਾ ਐਲਾਨ ਕੀਤਾ ਹੈ।

Install Punjabi Akhbar App

Install
×