ਆਸਟ੍ਰੇਲੀਆਈ ਬੁਸ਼ ਫਾਇਰ -ਬੁਸ਼ਫਾਇਰ ਡਿਜ਼ਾਸਟਰ ਰਿਲੀਫ ਵਿੱਚ ਮਦਦ ਲਈ ਅਪੀਲ

ਯੂ.ਐਨ. ਵੱਲੋਂ ਮਾਨਤਾ ਪ੍ਰਾਪਤ ‘ਯੁਨਾਇਟੇਡ ਸਿੱਖਸ’ ਜੱਥੇਬੰਦੀ ਵੱਲੋਂ ਸੰਸਾਰ ਭਰ ਦੇ ਮਦਦਗਾਰਾਂ, ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਸਟ੍ਰੇਲੀਆ ਵਿੱਚ ਤਕਰੀਬਨ ਪਿੱਛਲੇ ਪੰਜ ਮਹੀਨਿਆਂ ਤੋਂ ਲੱਗੀ ਜੰਗਲੀ ਅੱਗ ਉਪਰ ਕਾਬੂ ਪਾਉਣ ਅਤੇ ਇਸ ਅੱਗ ਤੋਂ ਹੋਏ ਨੁਕਸਾਨ ਦੀ ਥੋੜੀ ਬਹੁਤ ਭਰਪਾਈ ਲਈ ‘ਬੁਸ਼ਫਾਇਰ ਡਿਜ਼ਾਸਟਰ ਰਿਲੀਫ ਫੰਡ’ ਵਿੱਚ ਆਪਣਾ ਯੋਗਦਾਨ ਪਾਉਣ। ਜ਼ਿਕਰਯੋਗ ਹੈ ਕਿ ਇਸ ਅੱਗ ਨਾਲ ਹੁਣ ਤੱਕ 12.35 ਮਿਲੀਅਨ ਏਕੜ ਭੂਮੀ ਤਬਾਹ ਹੋ ਚੁਕੀ ਹੈ; ਛੇ ਹਜ਼ਾਰ ਦੇ ਕਰੀਬ ਇਮਾਰਤਾਂ ਸੜ੍ਹ ਕੇ ਸੁਆਹ ਹੋ ਚੁਕੀਆਂ ਹਨ; ਅਤੇ ਕਰੋੜਾਂ ਜੀਵ ਜੰਤੂਆਂ (ਤਕਰੀਬਨ 480 ਮਿਲੀਅਨ ਦਾ ਅਨੁਮਾਨ) ਦੇ ਨਾਲ ਨਾਲ 30 ਦੇ ਕਰੀਬ ਇਨਸਾਨ ਵੀ ਇਸ ਅੱਗ ਦੀ ਭੇਟ ਹੁਣ ਤੱਕ ਚੜ੍ਹ ਚੁਕੇ ਹਨ।

ਹਜ਼ਾਰਾਂ ਲੋਕਾਂ ਨੂੰ ਆਪਣੀਆਂ ਰਿਹਾਇਸ਼ੀ ਥਾਵਾਂ ਨੂੱ ਛੱਡ ਕੇ ਜ਼ਿੰਦਗੀ ਬਚਾਉਣ ਵਾਸਤੇ ਹੋਰ ਥਾਵਾਂ ਉਪਰ ਹਿਜਰਤ ਕਰਨੀ ਪੈ ਰਹੀ ਹੈ। ਵਿਕਟੋਰੀਆ ਦੇ ਪ੍ਰਿਮੀਅਰ ਡੇਨੀਅਲ ਐਂਡਰਿਊਜ਼ ਨੇ ਪੂਰਬੀ ਗਿਪਸਲੈਂਡ ਵਿੱਚ ਪੂਰਨ ਆਪਾਤਕਾਲੀਨ ਸਥਿਤੀ ਘੋਸ਼ਿਤ ਕਰਦਿਆਂ ਲੋਕਾਂ ਨੂੰ ਕਿਹਾ ਹੈ ਕਿ ਉਹ ਜਲਦੀ ਤੋਂ ਜਲਦੀ ਇਸ ਥਾਂ ਤੋਂ ਪਰ੍ਹੇ ਚਲੇ ਜਾਣ ਤਾਂ ਜੋ ਜਾਨਾਂ ਬਚਾਈਆਂ ਜਾ ਸਕਣ। ਅੱਗਾਂ ਇੰਨੀਆਂ ਖ਼ਤਰਨਾਕ ਹਨ ਕਿ ਇਨਾ੍ਹਂ ਦੀ ਵਜ੍ਹਾ ਕਰ ਕੇ ਮੌਸਮ ਵੀ ਬਦਲ ਗਏ ਹਨ ਅਤੇ ਅੱਗਾਂ ਵਾਲੀਆਂ ਥਾਵਾਂ ਉਪਰ ਲਗਾਤਾਰ ਬਿਜਲੀਆਂ ਕੜਕ ਰਹੀਆਂ ਹਨ।
ਅਮਰੀਕਾ ਦੀ ਅਖ਼ਬਾਰ -ਨਿਊ ਯੋਰਕ ਟਾਈਮਜ਼, ਅਨੁਸਾਰ ਇਸ ਸਥਿਤੀ ਨੂੰ ਪਰਮਾਣੂ ਬੰਬ ਫਟਣ ਦੀ ਸਥਿਤੀ ਨਾਲ ਮੇਲਿਆ ਗਿਆ ਹੈ। ਬੇਸ਼ਕ ਹੁਣੇ ਹੁਣੇ ਆਈ ਬਾਰਿਸ਼ ਨੇ ਕੁੱਝ ਰਾਹਤ ਪਹੁੰਚਾਉਣੀ ਸ਼ੁਰੂ ਕੀਤੀ ਹੈ ਅਤੇ ਲੋਕਾਂ ਦੇ ਮਨਾਂ ਅੰਦਰ ਫੇਰ ਤੋਂ ਉਮੀਦਾਂ ਦੇ ਫੁੱਲਾਂ ਦੀ ਪਨੀਰੀ ਲਗਾਈ ਹੈ ਪਰੰਤੂ ਹਾਲੇ ਵੀ ਅਗਲੇ ਕੁੱਝ ਮਹੀਨੇ ਸੰਘਰਸ਼ਸ਼ੀਲ ਰਹਿਣ ਦੀ ਉਮੀਦ ਹੀ ਜਤਾਈ ਜਾ ਰਹੀ ਹੈ।
‘ਯੁਨਾਇਟੇਡ ਸਿੱਖਸ’ ਜੱਥੇਬੰਦੀ ਆਪਣੀ ਪੂਰੀ ਤਨਦੇਹੀ ਨਾਲ ਪੀੜਿਤ ਲੋਕਾਂ ਦੀ ਮਦਦ ਲਈ ਅੱਗੇ ਆਈ ਹੋਈ ਹੈ ਅਤੇ ਭਰਪੂਰ ਮਦਦ ਕਰ ਵੀ ਰਹੀ ਹੈ। ਜੱਥੇਬੰਦੀ ਦੇ ਅਣਥੱਕ ਕਾਰਕੁਨ ਦਿਨ ਰਾਤ ਪੀੜਿਤਾਂ ਦੀ ਮਦਦ ਵਿੱਚ ਲੱਗੇ ਹੋਏ ਹਨ ਅਤੇ ਉਨਾ੍ਹਂ ਨੂੰ ਲੜੀਂਦੀਆਂ ਵਸਤੂਆਂ ਜਿਵੇਂ ਕਿ ਟਾਇਲੇਟ ਪੇਪਰ ਆਦਿ, ਡਾਇਪਰ, ਬੱਚਿਆਂ ਲਈ ਭੋਜਨ, ਫਾਰਮੂਲਾ ਮਿਲਕ, ਕੇਨਡ ਫੂਡ, ਚਾਵਲ, ਆਟਾ, ਕੁਕਿੰਗ ਆਇਲ, ਦੁੱਧ ਅਤੇ ਪਾਸਤਾ ਵਰਗੀਆਂ ਵਸਤੂਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕਈ ਇਲਾਕਿਆਂ ਵਿੱਚ ਪੀੜਿਤ ਜਾਨਵਰਾਂ ਦੇ ਇਲਾਜ ਵਾਸਤੇ ਵੀ ਫਸਟ ਏਡ ਕਿਟਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਕਿਸੇ ਵੀ ਤਰਾ੍ਹਂ ਦੀ ਮਦਦ ਲਈ UNITED SIKHS  contact@unitedsikhs.org ਉਪਰ ਸੰਪਰਕ ਕੀਤਾ ਜਾ ਸਕਦਾ ਹੈ।

Install Punjabi Akhbar App

Install
×