‘ਬਾਕਸਿੰਗ ਦਿਹਾੜਾ’ ਇਸ ਵਾਰੀ ਆਸਟ੍ਰੇਲੀਆਈਆਂ ਵੱਲੋਂ ਖਰਚੇ ਜਾਣਗੇ 23 ਬਿਲੀਅਨ ਡਾਲਰ -ਇੱਕ ਅਨੁਮਾਨ

ਇਸ ਵਾਰੀ ਕ੍ਰਿਸਮਿਸ ਦਿਹਾੜੇ ਤੋਂ ਅਗਲੇ ਦਿਨ ਜੋ ‘ਬਾਕਸਿੰਗ ਦਿਹਾੜਾ’ ਬੜੀ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਆਸਟ੍ਰੇਲੀਆਈਆਂ ਵੱਲੋਂ ਦਿਲ ਖੋਲ੍ਹ ਕੇ ‘ਸ਼ਾਪਿੰਗ’ ਕੀਤੀ ਜਾਂਦੀ ਹੈ ਅਤੇ ਹੋਟਲਾਂ ਅਤੇ ਹੋਰ ਰੈਸਟੌਰੈਂਟਾਂ ਆਦਿ ਵਿੱਚ ਖਾਣ-ਪੀਣ ਜਾਂ ਹੋਰ ਵਸਤੂਆਂ ਆਦਿ ਖਰੀਦਣ ਤੇ ਖਰਚਾ ਕੀਤਾ ਜਾਂਦਾ ਹੈ, ਇਸ ਵਾਰੀ ਇੱਕ ਅਨੁਮਾਨ ਮੁਤਾਬਿਕ ਆਸਟ੍ਰੇਲੀਆਈਆਂ ਵੱਲੋਂ ਕੀਤਾ ਜਾਣ ਵਾਲਾ ਇਹ ਖਰਚਾ 23.5 ਬਿਲੀਅਨ ਡਾਲਰਾਂ ਤੱਕ ਪਹੁੰਚਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਆਸਟ੍ਰੇਲੀਆਈ ਰਿਟੇਲਰਜ਼ ਐਸੋਸਿਏਸ਼ਨ ਵੱਲੋਂ ਇਹ ਅਨੁਮਾਨਿਤ ਆਂਕੜੇ ਦਰਸਾਉਂਦੇ ਹਨ ਕਿ ਇਸ ਵਾਰੀ ਦੀ ੳਕਤ ਦਿਹਾੜੇ ਤੇ ਖਰੀਦ ਦਰ ਵਿੱਚ 7.9% ਦੇ ਵਾਧੇ ਦੀਆਂ ਸੰਭਾਵਨਾਵਾਂ ਹਨ।
ਜ਼ਿਕਰਯੌਗ ਹੈ ਕਿ ਬੀਤੇ ਦੋ ਸਾਲਾਂ ਤੋਂ ਕੋਵਿਡ ਕਾਰਨ ਹਰ ਤਰ੍ਹਾਂ ਦੇ ਤਿਉਹਾਰਾਂ ਉਪਰ ਕਾਫੀ ਪਾਬੰਧੀਆਂ ਰਹੀਆਂ ਹਨ ਅਤੇ ਇਸ ਵਾਰੀ ਕਿਉਂਕਿ ਇਹ ਪਾਬੰਧੀਆਂ ਹਟਾਈਆਂ ਜਾ ਚੁਕੀਆਂ ਹਨ ਅਤੇ ਲੋਕ ਵੀ ਪੂਰੀ ਤਰ੍ਰਾਂ ਨਾਲ ਖੁੱਲ੍ਹ ਕੇ ਬਾਜ਼ਾਰਾਂ ਵਿੱਚ ਆ ਰਹੇ ਹਨ ਅਤੇ ਇਸੇ ਕਾਰਨ ਵੇਚ ਦਰ ਨੂੰ 30% ਤੱਕ ਵਾਧੇ ਨਾਲ ਦਿਖਾਇਆ ਜਾ ਰਿਹਾ ਹੈ।
ਅਨੁਮਾਨਿਤ ਆਂਕੜੇ ਦਰਸਾਉਂਦੇ ਹਨ ਕਿ ਕੱਪੜਿਆਂ ਦੀ ਵਿਕਰੀ ਵਿੱਚ 11.4% ਤੱਕ (2 ਬਿਲੀਅਨ ਡਾਲਰ) ਦਾ, ਅਤੇ ਡਿਪਾਰਟਮੈਂਟਲ ਸਟੋਰਾਂ ਆਦਿ ਵਿੱਚ ਵਿਕਰੀ ਦੀ ਦਰ ਨੂੰ 8.9% ਦੇ ਵਾਧੇ (1 ਬਿਲੀਅਨ ਡਾਲਰ) ਨਾਲ ਦਿਖਾਇਆ ਜਾ ਰਿਹਾ ਹੈ।
ਨਿਊ ਸਾਊਥ ਵੇਲਜ਼ ਵਿੱਚ ਬਾਕਸਿੰਗ ਦਿਹਾੜੇ ਦੀ ਵਿਕਰੀ ਦਰ ਨੂੰ 9.5% ਨਾਲ, ਵਿਕਟੌਰੀਆ ਵਿੱਚ 8.2% ਅਤੇ ਕੁਈਨਜ਼ਲੈਂਡ ਵਿੱਚ ਇਸ ਨੂੰ 7.1% ਦੇ ਵਾਧੇ ਨਾਲ ਅਨੁਮਾਨਿਤ ਕੀਤਾ ਜਾ ਰਿਹਾ ਹੈ।