ਕਾਮਨਵੈਲਥ ਖੇਡਾਂ ਵਿੱਚ ਆਸਟ੍ਰੇਲੀਆਈ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਨੇ ਭਾਰਤੀ ਖਿਡਾਰਨਾਂ ਦੀ ਟੀਮ ਨੂੰ ਬੜੇ ਹੀ ਨਾਟਕੀਆ ਢੰਗ ਨਾਲ ਹਰਾਇਆ ਅਤੇ ਆਸਟ੍ਰੇਲੀਆਈ ਹਾਕੀ ਟੀਮ ਫਾਈਨਲ ਵਿੱਚ ਪਹੁੰਚ ਗਈ ਹੈ ਜਿੱਥੇ ਕਿ ਉਨ੍ਹਾਂ ਦਾ ਮੁਕਾਬਲਾ ਇੰਗਲੈਂਡ ਦੀ ਟੀਮ ਨਾਲ ਹੋਵੇਗਾ।
ਆਸਟ੍ਰੇਲੀਆਈ ਟੀਮ, ਜੋ ਕਿ ਬੀਤੇ ਸਾਲ ਓਲੰਪਿਕ ਦੌਰਾਨ, ਭਾਰਤੀ ਟੀਮ ਕੋਲੋਂ ਕੁਆਰਟਰ ਫਾਈਨਲ ਮੁਕਾਬਲੇ ਦੌਰਾਨ ਹਾਰ ਗਈ ਸੀ, ਨੇ ਇਸ ਸਾਲ ਪਨੈਲਟੀ ਸ਼ੂਟ ਦੇ ਸਹਾਰੇ ਜਿੱਤ ਹਾਸਿਲ ਕਰ ਲਈ।
ਭਾਰਤ ਨੂੰ ਵੀ ਤਿੰਨ ਪਨੈਲਟੀ ਸ਼ੂਟ ਮਿਲੇ ਪਰੰਤੂ ਭਾਰਤੀ ਟੀਮ ਨੇ ਇਹ ਮੌਕਾ ਗਵਾ ਲਿਆ ਅਤੇ ਆਸਟ੍ਰੇਲੀਆਈਆਈ ਖਿਡਾਰਨਾਂ ਕੈਟਲਿਨ ਨੋਬਜ਼ ਅਤੇ ਐਮੀ ਲੌਟਨ ਨੇ ਇਹ ਮੌਕਾ ਨਹੀਂ ਗਵਾਇਆ ਅਤੇ ਆਸਟ੍ਰੇਲੀਆਈ ਟੀਮ ਨੂੰ ਫਾਈਨਲ ਵਿੱਚ ਪਹੁੰਚਾ ਦਿੱਤਾ।
ਭਾਰਤੀ ਕਪਤਾਨ ਸਵਿਤਾ ਪੁਨੀਆ ਨੇ ਹਾਰ ਕਬੂਲਦਿਆਂ ਕਿਹਾ ਕਿ ਇਹ ਤਾਂ ਖੇਡ ਦਾ ਹਿੱਸਾ ਹੈ ਅਤੇ ਹਰ ਇੱਕ ਨੂੰ ਜਿੱਤ-ਹਾਰ ਨੂੰ ਮੰਨ ਕੇ ਹੀ ਖੇਡਣਾ ਪੈਂਦਾ ਹੈ।