ਆਸਟਰੇਲੀਆ ਦੀ ਪਾਰਲੀਮੈਂਟ ’ਚ ਪਰਵਾਸੀਅਾਂ ਨੂੰ ਮਿਲਦੀ ਘੱਟ ਤਨਖਾਹ ਦਾ ਮੁੱਦਾ ਉੱਠਿਆ

image-19-03-16-08-53ਆਸਟਰੇਲੀਆ ਦੀ ਸੰਘੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਬਿਲ ਸੋਰਟਨ ਨੇ ਭਾਰਤੀ ਮੂਲ ਦੇ ਨੌਜਵਾਨ ਭਰਤ ਖੰਨਾ ਨੂੰ ਸਦਨ ਅੰਦਰ ਬੁਲਾਅ ਕੇ ਪਰਵਾਸੀਅਾਂ ਕਾਮਿਅਆਂ ਨੂੰ ਮਿਲਦੀ ਘੱਟ ਤਨਖਾਹ ਦੇ ਮੁੱਦੇ ਨੂੰ ਬੇਨਕਾਬ ਕੀਤਾ ।  ਬਿੱਲ ਸ਼ੋਰਟਨ ਨੇ ਕਿਹਾ ਕਿ ਆਸਟਰੇਲੀਆ ਦਾ ਸਾਫ ਅਕਸ ਦਾਅ ‘ਤੇ ਹੈ। ਭਰਤ ਖੰਨਾ ਨੇ ਸਦਨ ਨੂੰ ਫ਼ਰਿਆਦ ਕੀਤੀ ਕਿ ਉਸ ਵਰਗੇ ਹੋਰ ਪੀਡ਼ਤਾਂ ਵੱਲ ਵੀ ਸਰਕਾਰ ਧਿਆਨ ਦੇਵੇ ।

ਭਰਤ ਖੰਨਾ ਨੇ ਵਿਦਿਆਰਥੀ ਵੀਜ਼ੇ ‘ਤੇ ਸਿਡਨੀ ਦੀ ਮੈਕੂਏਰੀ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਸੀ। ਕੰਮ ਲੱਭਣ ਲਈ ਸੁਰੂਆਤ  ਵਿੱਚ ਸੰਘਰਸ਼ ਕਰਨਾ ਪਿਆ। ਸੈਵਨ ਅਲੈਵਨ ਪੈਟਰੋਲ ਪੰਪ ਉੱਪਰ ਹਫ਼ਤੇ ਵਿੱਚ 40 ਤੋ 60 ਘੰਟੇ ਕੰਮ ਕਰਦਾ ਪਰ ਭੁਗਤਾਨ ਵਜੋਂ ਤਨਖ਼ਾਹ ਅੱਧੀ ਭਾਵ 10 ਡਾਲਰ ਪ੍ਰਤੀ ਘੰਟਾ ਮਿਲਦੀ । ਜਦੋਂ ਮਾਲਕ ਕੋਲੋਂ ਪੂਰੀ ਤਨਖਾਹ ਦੀ ਮੰਗ ਕੀਤੀ ਗਈ ,ਤਾਂ ਉਸ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਗਿਆ। ਇੱਥੇ ਜਿਕਰਯੋਗ ਹੈ ਸੈਵਨ ਐਲਵਨ ਕੰਪਨੀ ਵੱਲ ਸੈਂਕੜੇ ਪਰਵਾਸੀ ਵਰਕਰਾਂ ਨੇ ਆਪਣੀ ਤਨਖਾਹ ਭੁਗਤਾਨ ਬਕਾਏ ਲਈ ਕਲੇਮ ਪਾਇਆ ਹੈ, ਜਿਸ ਦੀ ਤਕਰੀਬਨ 30 ਮਿਲੀਅਨ ਡਾਲਰ ਰਾਸ਼ੀ ਬਣਦੀ ਹੈ।
ਬਿਲ ਸੋਰਟਨ ਤੇ ਵਰਕ ਪਲੇਸ ਰਿਲੇਸ਼ਨ ਦੇ ਬੁਲਾਰੇ ਨੇ ਕਿਹਾ ਕਿ ਇਹ ਘੋਟਾਲਾ ਆਸਟੇ੍ਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਨਿਰੰਤਰ ਚੱਲਦਾ ਰਿਹਾ । ਰੁਜ਼ਗਾਰ ਮੰਤਰੀ ਮਸ਼ੇਲੀਆ ਕੈਸ਼ ਨੇ ਲੇਬਰ ਪਾਰਟੀ ਦੀ ਇਸ ਕਾਰਵਾਈ ਨੂੰ ਪਾਖੰਡ ਕਰਾਰ ਦਿੱਤਾ। ਉਸ ਨੇ ਮਿਸਟਰ ਸ਼ੋਰਟਨ ਜਦੋਂ ਆਸਟਰੇਲੀਅਨ ਵਰਕਰਜ਼ ਯੂਨੀਅਨ ਦੇ ਮੁਖੀ ਸਨ ਤਾਂ ਉਨ੍ਹਾਂ ਵੱਲੋਂ ਵਰਕਰਜ਼ ਬਾਰੇ ਕੀਤੇ ਸਮਝੌਤਾ ਦਾ ਜ਼ਿਕਰ ਵੀ ਕੀਤਾ। ਲੇਬਰ ਪਾਰਟੀ ਦੇ ਸੰਸਦ ਮੈਂਬਰ ਡੱਗ ਕੈਮਰਨ ਨੇ ਸੰਸਦ ’ਚ ਇੱਕ ਬਿੱਲ ਪੇਸ਼ ਕੀਤਾ, ਜਿਸ ਵਿੱਚ ਕਿਸੇ ਵਿਅਕਤੀ ਵੱਲੋਂ ਵਰਕਰ ਦਾ ਸ਼ੋਸ਼ਣ ਕਰਨ ਉੱਤੇ 32,400 ਅਤੇ ਕੰਪਨੀ ਵੱਲੋਂ ਅਜਿਹਾ ਕਰਨ ‘ਤੇ 162,000 ਡਾਲਰ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।