ਕੁਈਨਜ਼ਲੈਂਡ ਵਿੱਚ ਕਰੋਨਾ ਦੇ 4 ਨਵੇਂ ਮਾਮਲੇ ਦਰਜ, ਕੇਰਨਜ਼ ਵਾਲਾ ਲਾਕਡਾਊਨ ਮਿੱਥੇ ਸਮੇਂ ਉਪਰ ਜਾਏਗਾ ਹਟਾਇਆ

ਪ੍ਰੀਮੀਆਰ ਐਨਸਟੇਸੀਆ ਪਾਲਾਸ਼ਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ, ਕਰੋਨਾ ਦੇ ਨਵੇਂ 4 ਮਾਮਲੇ ਦਰਜ ਕੀਤੇ ਗਏ ਹਨ ਅਤੇ ਸਾਰੇ ਹੀ ਬ੍ਰਿਸਬੇਨ ਵਾਲੇ ਕਲਸਟਰ ਨਾਲ ਜੁੜੇ ਹਨ ਅਤੇ ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਐਤਵਾਰ ਨੂੰ ਸ਼ਾਮ ਦੇ 4 ਵਜੇ ਲਗਾਇਆ ਗਿਆ 3 ਦਿਨਾਂ ਦਾ ਲਾਕਡਾਊਨ ਆਪਣੇ ਮਿੱਥੇ ਸਮੇਂ ਉਪਰ ਹੀ ਖ਼ਤਮ ਹੋਵੇਗਾ।
ਜ਼ਿਕਰਯੋਗ ਹੈ ਕਿ ਬੀਤੀ 26 ਜੁਲਾਈ ਨੂੰ ਇੱਕ ਟੈਕਸੀ ਦੇ ਡਰਾਈਵਰ ਤੋਂ ਇਹ ਕਰੋਨਾ ਕਲਸਟਰ ਦੀ ਸ਼ੁਰੂਆਤਾ ਹੋਈ ਸੀ ਜੋ ਕਿ ਇੱਕ ਕਰੋਨਾ ਪ੍ਰਭਾਵਿਤ ਵਿਅਕਤੀ ਨੂੰ ਕੇਰਨਜ਼ ਦੇ ਏਅਰਪੋਰਟ ਉਪਰ ਛੱਡਣ ਗਿਆ ਸੀ ਅਤੇ 23 ਜੁਲਾਈ ਤੋਂ ਹੀ ਸ਼ੱਕੀ ਦਰਜਨ ਭਰ ਥਾਂਵਾਂ ਦੀ ਸੂਚੀ ਜਨਤਕ ਤੌਰ ਤੇ ਜਾਰੀ ਕੀਤੀ ਗਈ ਸੀ ਜਿਸ ਵਿੱਚ ਕਿ ਨਾਰਥ ਸ਼ਾਪਿੰਗ ਸੈਂਟਰ (ਬਨਿੰਗਜ਼) ਅਤੇ ਇੱਕ ਕਬਾਬ ਵਾਲੀ ਦੁਕਾਨ ਆਦਿ ਸ਼ਾਮਿਲ ਸਨ।

Install Punjabi Akhbar App

Install
×