ਆਸਟ੍ੇ੍ਲੀਆ ਦੀ ਸਭ ਤੋਂ ਵੱਡੀ ਕੁਦਰਤੀ ਗੈਸ ਪ੍ਰਯੋਜਨਾ ਚਾਲੂ

image-08-03-16-10-17ਆਸਟੇ੍ਲੀਆ ਦੀ 54 ਅਰਬ ਅਮਰੀਕੀ ਡਾਲਰ ਦੀ ਲਾਗਤ ਨਾਲ ਪੱਛਮੀ ਆਸਟ੍ੇ੍ਲੀਆ ਰਾਜ ਵਿੱਚ ਬਣੇ ਬਾਰੋ ਟਾਪੂ ਤੇ ਸਭ ਤੋਂ ਵੱਡੀ ਕੁਦਰਤੀ ਗੈਸ ਪ੍ਰਯੋਜਨਾ ਨੂੰ ਚੈਵਰਨ ਕੰਪਨੀ ਵੱਲੋਂ ਚਾਲੂ ਕੀਤਾ ਗਿਆ । ਪਹਿਲੇ ਐਲ ਐਨ ਜੀ ਮਾਲ ਨੂੰ ਪਾ੍ਪਤ ਕਰਨ ਲਈ ਏਸੀਅਨ ਬੇੜਾ ਗਾਹਕ ਰੂਪ ਵਿੱਚ ਟਾਪੂ ਤਲ ਤੇ ਤਿਆਰ ਹੈ । ਚੈਵਰਨ ਦੇ ਮੁੱਖ ਕਾਰਜਕਾਰੀ ਯੂਹਨ ਵਾਟਸਨ ਨੇ ਕਿਹਾ , ਸਾਨੂੰ ਉਮੀਦ ਹੈ , ਗੋਰਗੋਨ ਇਕ ਵਿਰਾਸਤ ਜਾਇਦਾਦ , ਲੰਮੀ ਮਿਆਦ ਦੀ ਵਿਕਾਸ ਦਰ ਅਤੇ ਆਉਣ ਵਾਲੇ ਦਹਾਕੇ ਲਈ ਸ਼ੇਅਰ ਮੁੱਲ ਬਣਾਵੇਗੀ । ਇਸ ਦੀ ਉਸਾਰੀ ਸਾਲ 2009 ਵਿੱਚ ਸ਼ੁਰੂ ਹੋਈ ਤੇ ਇਸਨੂੰ ਡਿਜ਼ਾਈਨ ਤੇ ਉਸਾਰਨ ਲਈ ਸੈਂਕੜੇ ਸਪਲਾਇਰ, ਠੇਕੇਦਾਰ ਤੇ ਦੁਨੀਆਂ ਭਰਦੇ ਹਜ਼ਾਰਾਂ ਹੀ ਹੁਨਰਮੰਦ ਕਾਮਿਆ ਨੇ ਸਹਿਯੋਗ ਕੀਤਾ । ਚੈਵਰਨ ਡਾਈਰੈਕਟਰ ਅਨੁਸਾਰ ਏਸੀਆ ਪੈਸਾਫਿਕ ਖੇਤਰ ਵਿੱਚ ਵੱਧ ਰਹੀ ਊਰਜਾ ਮੰਗ ਸਾਡੇ ਲਈ ਵਧੀਆ ਮੰਡੀ ਹੈ । ਇਸ ਪ੍ਰਯੋਜਨਾ ਦਾ ਮਹੱਤਵਪੂਰਨ ਕਮਾਈ ਪੈਦਾ ਕਰਨ ਲਈ ਆਰਥਿਕ ਜੀਵਨ 40 ਸਾਲ ਤੋਂ ਵੱਧ ਮਿਥਿਆ ਹੈ । ਗੋਰਗੋਨ ਵੱਲੋਂ ਸਲਾਨਾ ਐਲ ਐਨ ਜੀ ਉਤਪਾਦਨ 15.6 ਕਰੋੜ ਟਨ ਦਾ 18 ਫੀਸਦੀ ਹਿੱਸਾ ਭਵਿਖ ਵਿੱਚ ਸਥਾਨਿਕ ਆਸਟ੍ੇ੍ਲੀਆ ਊਰਜਾ ਮੰਗ ਪੂਰੀ ਕਰੇਗਾ ।
ਸੀਸੀਆਈ ਕਾਰਜਕਾਰੀ ਮੁਖੀ ਵਿਲਮਟ ਪੱਛਮੀ ਆਸਟ੍ੇ੍ਲੀਆ ਨੇ ਗੋਰਗੋਨ ਪੋ੍ਜੈਕਟ ਨੂੰ ਇੰਜੀਨੀਅਰਿੰਗ ਦਾ ਅਦੁੱਤੀ ਨਮੂਨਾ ਵਿਸ਼ਵ ਪੱਧਰੀ ਤਕਨਾਲੋਜੀ ਅਧਾਰਿਤ ਦੱਸਿਆ ,ਜਿਹੜਾ ਉਤਪਾਦਨ , ਸੁਰੱਖਿਆ ਤੇ ਵਾਤਾਵਰਨ ਸੰਭਾਲ਼ ਕਾਰਜ ਕੁਸ਼ਲਤਾ ਨਾਲ ਕਰੇਗਾ । ਇਹ ਯੋਜਨਾ 10000 ਲੋਕਾਂ ਨੂੰ ਸਿੱਧੇ ਰੂਪ ਵਿੱਚ ਮੁਹੱਇਆ ਕਰਵਾਏਗਾ ਤੇ ਘਰੇਲੂ ਗੈਸ ਸਪਲਾਈ ਦੀ ਜਾਮਨੀ ਤੱਕ , ਰੋਜ਼ਗਾਰ ,ਵਿਕਸ ਦਰ ਵਿੱਚ ਵਾਧਾ ਤੇ ਟੈਕਸ ਆਮਦਨੀ ਦਾ ਇਸ ਯੋਜਨਾ ਦੇ ਆਰਥਿਕ ਜੀਵਨ ਕਾਲ ਤੱਕ ਲਾਭ ਜਾਰੀ ਰਹੇਗਾ ।
(ਪਿਆਰਾ ਸਿੰਘ ਨਾਭਾ)

Install Punjabi Akhbar App

Install
×