ਆਸਟੇ੍ਲੀਅਨ ਨੈਸਨਲ ਸਿੱਖ ਸਪੋਰਟਸ ਅਤੇ ਕਲਚਰਜ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਹੋਈ

image-28-03-16-08-21 29ਵੀਆਂ  ਸਿੱਖ ਖੇਡਾਂ ਦੌਰਾਨ ਆਸਟਰੇਲੀਆ ਦੇ ਸ਼ਹਿਰ ਬ੍ਰਿਸਬਨ ਵਿਖੇ ਹੋਈ  ਮੀਟਿੰਗ  ਵਿੱਚ ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ’ ਦੇ ਸਮੂਹ ਮੈਂਬਰਾਂ ਵੱਲੋਂ ਪੁਰਾਣੇ ਅਹੁਦੇਦਾਰਾਂ ਦੀ ਥਾਂ ਤੇ ਅਗਲੇ ਸਾਲ ਵਾਸਤੇ ਨਵੇਂ ਅਹੁਦੇਦਾਰਾਂ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ । ਸੰਸਥਾ ਦੇ ਮੈਂਬਰਾਂ ਨੇ ਚੋਣ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਨਵੀ ਚੋਣ ਵਿੱਚ ਆਸਟੇ੍ਲੀਆ  ਦੇ  ਵੱਖ-ਵੱਖ ਰਾਜਾਂ ਦੇ ਨੁਮਾਇੰਦਿਆਂ ਨੂੰ ਪ੍ਰਤਿਨਿਧਤਾ ਦਿੱਤੀ ਹੈ , ਜਿਸ ਵਿੱਚ ਸ਼੍ਰੀ ਅਮਨਦੀਪ ਸਿੰਘ ਸਿੱਧੂ ( ਐਨਐਸਡਬਲਿਉ ) ਪ੍ਰਧਾਨ , ਸੁਖਦੀਪ ਸਿੰਘ ਦਿਓੁਲ ( ਵਿਕਟੋਰੀਆ) ਤੇ ਮੋਹਨ ਸਿੰਘ ਨਾਗਰਾ (ਦੱਖਣੀ ਆਸਟ੍ੇ੍ਲੀਆ ) ਉਪ-ਪ੍ਰਧਾਨ , ਮਨਜੀਤ ਸਿੰਘ ਬੋਪਾਰਾਏ (ਕਿਊਜਲੈਂਡ) ਸੈਕਟਰੀ , ਗੁਰਸਮਿੰਦਰ ਸਿੰਘ ( ਮਿੰਟੂ ਬਰਾੜ ) ਦੱਖਣੀ ਆਸਟ੍ੇ੍ਲੀਆ ) ਜ਼ਾਇੰਟ ਸੈਕਟਰੀ ਅਤੇ ਖਜ਼ਾਨਚੀ ਮਾਇਕਲਸਿੰਘ(ਐਨਐਸਡਬਲਿਉ ) ਨੂੰ ਚੁਣਿਆ ਗਿਆ ਹੈ । ਨਵੀਂ ਕਮੇਟੀ 2017 ਵਿੱਚ ਸਾਊਥ ਆਸਟਰੇਲੀਆ ‘ਚ ਹੋਣ ਵਾਲੀਆਂ 30ਵੀਆਂ ਸਿੱਖ ਖੇਡਾਂ ਦੀ ਤਿਆਰੀ ਵਜੋਂ ਫੰਡਜ ਤੇ ਲੋਕਲ ਕਲੱਬਾਂ ਨਾਲ ਤਾਲਮੇਲ ਕਰਨਾ । ਇਹ ਜਾਣਕਾਰੀ ਨਵੀਂ ਬਣੀ ਕਮੇਟੀ ਦੇ ਜਾਇੰਟ ਸਕੱਤਰ ਸ੍ਰੀ ਮਿੰਟੂ ਬਰਾੜ ਵੱਲੋਂ ਦਿੱਤੀ ਗਈ ।