
ਫੇਅਰ ਵਰਕ ਕਮਿਸ਼ਨ ਦੀ ਰਿਪੋਰਟ ਦਰਸਾਉਂਦੀ ਹੈ ਕਿ ਆਸਟ੍ਰੇਲੀਆ ਵਿੱਚ ਘੱਟੋ ਘੱਟ ਉਜਰਤ ਵਿੱਚ, ਆਉਣ ਵਾਲੇ ਕੁੱਝ ਹੀ ਦਿਨਾਂ ਦੌਰਾਨ, 5.2% ਦਾ ਵਾਧਾ ਹੋਵੇਗਾ। ਇਸ ਦਾ ਮਤਲਭ ਹੈ ਕਿ ਪ੍ਰਤੀ ਘੰਟਾ 21.38 ਡਾਲਰ ਦੀ ਮਜ਼ਦੂਰੀ ਕਾਰਨ, ਇੱਕ ਹਫ਼ਤੇ ਦੌਰਾਨ ਘੱਟੋ ਘੱਟ 40 ਡਾਲਰਾਂ ਦਾ ਇਜ਼ਾਫ਼ਾ ਹੋਵੇਗਾ। ਇਸ ਦੇ ਨਾਲ ਹੀ ਕਮਿਸ਼ਨ ਨੇ ਮਹਿੰਗਾਈ ਦੀ ਦਰ ਵਧਣ ਉਪਰ ਵੀ ਸ਼ੰਕਾ ਜਤਾਈ ਹੈ।
ਮਜ਼ਦੂਰ ਯੂਨੀਅਨਾਂ ਦੀ ਮੰਗ ਹੈ ਕਿ ਘੱਟੋ ਘੱਟ ਮਜ਼ਦੂਰੀ ਵਿੱਚ 5.5% ਦਾ ਇਜ਼ਾਫ਼ਾ ਹੋਣਾ ਚਾਹੀਦਾ ਹੈ ਕਿਉਂਕਿ ਹਾਲ ਦੀ ਘੜੀ ਮਹਿੰਗਾਈ ਦੀ ਦਰ 5.1% ਤੇ ਚੱਲ ਰਹੀ ਹੈ।
ਆਸਟ੍ਰੇਲੀਆਈ ਉਦਿਯੋਗਿਕ ਇਕਾਈਆਂ ਦੇ ਸੰਗਠਨ ਵੱਲੋਂ ਜੋ ਮਜ਼ਦੂਰੀ ਦੀ ਦਰ ਦਿੱਤੀ ਗਈ ਹੈ ਉਹ 2.5% ਹੈ। ਬੀਤੇ ਸਾਲ ਇਹ ਦਰ ਕੌਮੀ ਪੱਧਰ ਉਪਰ ਸਥਾਪਿਤ ਕੀਤੀ ਗਈ ਸੀ ਜਿਸ ਨਾਲ ਕਿ ਪ੍ਰਤੀ ਹਫ਼ਤਾ ਮਜ਼ਦੂਰੀ 772.60 ਡਾਲਰ ਬਣਦੀ ਹੈ ਜਦੋਂ ਕਿ ਪ੍ਰਤੀ ਹਫ਼ਤਾ ਇਹ ਦਰ 20.33 ਡਾਲਰ ਬਣਦੀ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਫੇਅਰ ਵਰਕ ਕਮਿਸ਼ਨ ਨੂੰ ਉਜਰਤ ਵਧਾਉਣ ਲਈ ਆਪਣੀ ਰਾਇ ਵੀ ਪਰਗਟ ਕੀਤੀ ਹੈ ਜਿਸ ਰਾਹੀਂ ਉਨ੍ਹਾਂ ਕਿਹਾ ਹੈ ਕਿ ਮਜ਼ਦੂਰਾਂ ਦੀ ਮਜ਼ਦੂਰੀ ਵਧਣੀ ਚਾਹੀਦੀ ਹੈ।