ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਆਸਟ੍ਰੇਲੀਅਨ ਭਾਰਤੀ ਜਵਾਨਾਂ ਦੀ ਯਾਦਗਾਰ ਸਥਾਪਤ ਕਰਨ ਲਈ ਸੰਘੀ ਸਰਕਾਰ ਵਲੋ ਵਿੱਤੀ ਸਹਾਇਤਾ

01 khurd 01brisbane-cropਆਸਟ੍ਰੇਲੀਆ ‘ਚ ਭਾਰਤੀ ਭਾਈਚਾਰੇ ਲਈ ਉਸ ਸਮੇ ਬਹੁਤ ਹੀ ਮਾਣ ਵਾਲੀ ਪ੍ਰਾਪਤੀ ਹੋਈ ਜਦੋ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਆਸਟ੍ਰੇਲੀਅਨ ਭਾਰਤੀ ਫ਼ੌਜੀਆਂ ਦੀ ਯਾਦ ਵਿਚ ਬ੍ਰਿਸਬੇਨ ਦੇ ਸ਼ਹਿਰ ਸੰਨੀਬੈਂਕ ਦੇ ਆਰ. ਐਸ. ਐਲ ਕਲੱਬ ਵਿਖੇ ਇੱਕ ਯਾਦਗਾਰ ਸਥਾਪਤ ਕਰਨ ਦਾ ਇਸੇ ਸਾਲ ਐੱਨਜੈੱਕ ਡੇ ਦੇ ਮੌਕੇ ‘ਤੇ ਐਲਾਨ ਕੀਤਾ ਗਿਆ ਸੀ ਤੇ ਉਸ ਐਲਾਨ ਨੂੰ ਉਸ ਸਮੇ ਬੂਰ ਪਿਆ ਜਦੋ ਆਸਟ੍ਰੇਲੀਆ ਦੀ ਸੰਘੀ ਸਰਕਾਰ ਵਲੋ ਆਸਟ੍ਰੇਲੀਅਨ ਇੰਡੀਅਨ ਹੈਰੀਟੇਜ ਕਮੇਟੀ ਨੂੰ 30,000 ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਕਮੇਟੀ ਮੈਂਬਰ ਰਸ਼ਪਾਲ ਸਿੰਘ ਹੇਅਰ ਤੇ ਪ੍ਰਣਾਮ ਸਿੰਘ ਹੇਅਰ ਨੇ ਸ਼ਾਂਝੇ ਤੋਰ ਤੇ ਦੱਸਿਆ ਕਿ ਕਮੇਟੀ ਵਲੋ ਆਪਣੇ ਤੋਰ ਤੇ ਵੀ ਭਾਈਚਾਰੇ ਦੇ ਸਹਿਯੋਗ ਦੇ ਨਾਲ 15,000 ਡਾਲਰ ਦੇ ਕਰੀਬ ਫੰਡ ਇਕੱਠਾ ਕੀਤਾ ਗਿਆ ਹੈ ਤੇ ਬਹੁਤ ਜਲਦੀ ਹੀ ਸ਼ਹੀਦ ਹੋਏ ਜਵਾਨਾਂ ਦੀ ਯਾਦਗਾਰ ਬਣਾਈ ਜਾ ਰਹੀ ਹੈ ਜੋ ਕਿ ਭਾਰਤੀ ਭਾਈਚਾਰੇ ਲਈ ਬਹੁਤ ਹੀ ਵੱਡੀ ਪ੍ਰਾਪਤੀ ਹੈ ਤੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਇਹ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ ਜੋ ਕਿ ਸਾਡੀ ਅਜ਼ੋਕੀ ਤੇ ਆਉਣ ਵਾਲੀਆ ਪੀੜੀ੍ਹਆਂ ਲਈ ਮਾਣ ਤੇ ਮਾਰਗਦਰਸ਼ਕ ਦਾ ਕਾਰਜ ਕਰੇਗੀ।ਇਸ ਮੌਕੇ ਤੇ ਆਸਟ੍ਰੇਲੀਅਨ ਇੰਡੀਅਨ ਹੈਰੀਟੇਜ ਕਮੇਟੀ ਦੇ ਮੈਂਬਰਾਂ ਵਲੋ ਆਰ. ਐਸ. ਐਲ ਕਲੱਬ ਸੰਨੀਬੈਂਕ ਦਾ ਜੰਗੀ ਯਾਦਗਾਰ ਸਥਾਪਤ ਕਰਨ ਲਈ ਥਾਂ ਦਿੱਤੇ ਜਾਣ, ਵੱਖ-ਵੱਖ ਭਾਈਚਾਰੇ ਤੇ ਸੰਘੀ ਸਰਕਾਰ ਵਲੋ ਦਿੱਤੇ ਗਏ ਵਿੱਤੀ ਸਹਿਯੋਗ ਵਾਸਤੇ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ।

Install Punjabi Akhbar App

Install
×