ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕੈਨਬਰਾ ਵਿਖੇ ਆਪਣੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਪਿਛਲੀ ਸਰਕਾਰ (ਸਕਾਟ ਮੋਰੀਸਨ ਸਰਕਾਰ) ਨੇ ਪੱਛਮੀ ਜੇਰੂਸੇਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਮੰਨਣ ਦਾ ਜੋ ਪ੍ਰਸਤਾਵ ਰੱਖਿਆ ਸੀ, ਮੌਜੂਦਾ ਸਰਕਾਰ ਨੇ ਉਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਸਪਸ਼ਟ ਕੀਤਾ ਕਿ ਐਲਬਨੀਜ਼ ਸਰਕਾਰ ਦੋ ਰਾਜਾਂ ਦਾ ਹੀ ਸਮਰਥਨ ਕਰਦੀ ਹੈ ਜਿਸ ਵਿੱਚ ਕਿ ਇਜ਼ਰਾਈਲ ਅਤੇ ਭਵਿੱਖ ਵਿੱਚ ਬਣਨ ਵਾਲੀ ਫਲਿਸਤੀਨੀ ਸਟੇਟਾਂ ਆਪਸ ਵਿੱਚ ਮਿਲ ਜੁਲ ਕੇ ਅਤੇ ਬਿਨ੍ਹਾਂ ਕਿਸੇ ਲੜਾਈ ਝਗੜੇ ਦੇ ਅੰਤਰ-ਰਾਸ਼ਟਰੀ ਭਾਈਚਾਰਕ ਕਾਨੂੰਨਾਂ ਅਤੇ ਨਿਯਮਾਂ ਦੇ ਤਹਿਤ ਅਮਨ ਅਮਾਨ ਨਾਲ ਰਹਿਣਗੀਆਂ ਅਤੇ ਸਮੁੱਚੇ ਸੰਸਾਰ ਵਿੱਚ ਸ਼ਾਂਤੀ ਦਾ ਪੈਗ਼ਾਮ ਦੇਣਗੀਆਂ।
ਉਨ੍ਹਾਂ ਕਿਹਾ ਕਿ ਦੋਹਾਂ ਸਟੇਟਾਂ ਦੇ ਲੋਕਾਂ ਨੂੰ ਅਮਨ ਅਪਾਨ ਨਾਲ ਰਹਿਣ ਦਾ ਹੱਕ ਹੈ ਅਤੇ ਆਸਟ੍ਰੇਲੀਆਈ ਸਰਕਾਰ ਆਮ ਲੋਕਾਂ ਦੇ ਇਸ ਹੱਕ ਦੀ ਪੈਰਵੀ ਕਰਨਗੇ ਅਤੇ ਇੱਕਤਰਫਾ ਫੈਸਲੇ ਨਹੀਂ ਲਏ ਜਾਣਗੇ।