ਪਰਥ ‘ਚ ਆਸਟੇ੍ਲੀਆਈ ਵਿਦੇਸ਼ ਮੰਤਰੀ ਕਾਰ ਚਲਾਉਣ ਸਮੇਂ ਮੋਬਾਇਲ ਫ਼ੋਨ ਵਰਤਣ ਤੇ ਕੈਮਰੇ ‘ਤੇ ਫੜੀ ਗਈ

image-01-07-16-08-58

ਫੈਡਰਲ ਚੋਣਾਂ – 2016  ਦੌਰਾਨ ਪਰਥ ‘ਚ ਲਿਬਰਲ ਪਾਰਟੀ ਦੀ ਡਿਪਟੀ ਲੀਡਰ ਤੇ ਆਸਟੇ੍ਲੀਆਈ ਵਿਦੇਸ਼ ਮੰਤਰੀ ਸ੍ਰੀਮਤੀ ਜੂਲੀ ਬਿਸ਼ਪ ਅਪਣੀ ਚੋਣ ਮੁਹਿੰਮ ਵਾਲੀ ਕਾਰ ਚਲਾਉਂਦੇ ਸਮੇਂ ਮੋਬਾਇਲ ਫ਼ੋਨ ਵਰਤਣ ਤੇ ਕੈਮਰੇ ‘ਤੇ ਫੜੀ ਗਈ। ਇਹ ਘਟਨਾ ਵੀਰਵਾਰ ਸਾਮੀ 5 ਵਜੇ ਦੇ ਕਰੀਬ ਗ੍ਰੇਟ ਈਸਟਰਨ ਹਾਈਵੇ ਨੇੜੇ ਬਰਸਵੁੱਡ ਹੋਟਲ ਦੀ ਹੈ। ਇਸ ਮੌਕੇ ਉਹਨਾਂ ਦੇ ਪਤੀ ਡੇਵਿਡ ਪੈਨਟਨ ਉਹਨਾਂ ਨਾਲ ਯਾਤਰੀ ਸੀਟ ਤੇ ਬੈਠੇ ਸਨ। ਪੱਛਮੀ ਆਸਟੇ੍ਲੀਆ ਵਿੱਚ ਕਾਰ ਚਲਾਉਣ ਵੇਲੇ ਮੋਬਾਇਲ ਫ਼ੋਨ ਵਰਤਣ ਤੇ 400 ਡਾਲਰ ਜੁਰਮਾਨਾ ਤੇ 3 ਡੀਮੈਰਿਟ ਅੰਕ ਦੀ ਸਜ਼ਾ ਹੈ। 
image-01-07-16-08-56
ਸ੍ਰੀਮਤੀ ਬਿਸ਼ਪ ਨੇ ਮੀਡੀਆ ਸਾਹਮਣੇ ਅਪਣੀ ਗਲਤੀ ਨੂੰ ਸਵੀਕਾਰ ਕੀਤਾ, ਕਿਹਾ ਹਰ ਕਿਸੇ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਦੁਬਾਰਾ ਗਲਤੀ ਨਾ ਹੋਵੇ।

Install Punjabi Akhbar App

Install
×