ਆਸਟ੍ਰੇਲੀਆ ਵਿੱਚ ਘੜੀਆਂ ਦਾ ਬਦਲੇਗਾ ਸਮਾਂ -ਅਕਤੂਬਰ 2 ਤੋਂ

ਆਸਟ੍ਰੇਲੀਆ ਅੰਦਰ ‘ਡੇਅ ਲਾਈਟ ਸੇਵਿੰਗ’ ਦਾ ਸਮਾਂ ਆ ਗਿਆ ਹੈ ਅਤੇ ਅਕਤੂਬਰ ਦੀ 2 ਤਾਰੀਖ (ਤੜਕੇ ਸਵੇਰੇ 2 ਵਜੇ) ਤੋਂ ਘੜੀਆਂ 1 ਘੰਟਾ ਅੱਗੇ ਹੋ ਜਾਣਗੀਆਂ।
ਦੇਸ਼ ਅੰਦਰ ਇਹ ਨਿਯਮ ਪੱਛਮੀ ਅਸਟ੍ਰੇਲੀਆ, ਨਾਰਦਰਨ ਟੈਰਿਟਰੀ ਅਤੇ ਕੁਈਨਜ਼ਲੈਂਡ ਅਤੇ ਕ੍ਰਿਸਮਿਸ ਆਈਲੈਂਡ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਸਟੇਟਾਂ (ਨਿਊ ਸਾਊਥ ਵੇਲਜ਼, ਵਿਕਟੌਰੀਆ, ਦੱਖਣੀ ਆਸਟ੍ਰੇਲੀਆ, ਤਸਮਾਨੀਆ, ਏਸੀਟੀ) ਵਿੱਚ ਲਾਗੂ ਹੁੰਦਾ ਹੈ। ਮੋਬਾਇਲ ਫੋਨਾਂ ਅਤੇ ਹੋਰ ਡਿਜੀਟਲ ਵਸਤੂਆਂ ਉਪਰ ਤਾਂ ਸਮਾਂ ਆਪਣੇ ਆਪ ਹੀ ਅੱਗੇ ਹੋ ਜਾਵੇਗਾ ਜਦੋਂ ਕਿ ਘੜੀਆਂ ਆਦਿ ਵਿੱਚ ਸੂਈਆਂ ਨੂੰ ਆਪਣੇ ਆਪ ਹੀ ਅੱਗੇ ਕਰਨਾ ਪਵੇਗਾ।
ਦੇਸ਼ ਅੰਦਰ ਇਹ ਨਿਯਮ ਅਕਤੂਬਰ ਦੇ ਪਹਿਲੇ ਐਤਵਾਰ ਤੋਂ ਲਾਗੂ ਹੁੰਦਾ ਹੈ ਅਤੇ ਅਪ੍ਰੈਲ ਦੇ ਪਹਿਲੇ ਐਤਵਾਰ ਤੱਕ ਚਲਦਾ ਹੈ ਅਤੇ ਸਰਦੀਆਂ ਸ਼ੁਰੂ ਹੁੰਦਿਆਂ ਹੀ ਘੜੀਆਂ ਮੁੜ ਤੋਂ 1 ਘੰਟਾ ਪਿੱਛੇ ਕਰ ਲਈਆਂ ਜਾਂਦੀਆਂ ਹਨ।