ਦੇਸ਼ ਅੰਦਰ ਐਸਟਰੇਜੈਨੇਕਾ ਦੇ ਖ਼ਿਲਾਫ਼ ਉਠ ਰਹੇ ਕਾਫੀ ਪ੍ਰਸ਼ਨ -ਮੁੱਖ ਸਿਹਤ ਅਧਿਕਾਰੀ ਦੇ ਰਹੇ ਸਫਾਈ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਅੰਦਰ ਕੋਵਿਡ-19 ਲਈ ਵੈਕਸੀਨ ਐਸਟਰਾਜੈਨੇਕਾ ਦੀ ਕਾਰਗੁਜ਼ਾਰੀ ਉਪਰ ਲਗਾਤਾਰ ਸਵਾਲ ਉਠ ਰਹੇ ਹਨ ਅਤੇ ਮੁੱਖ ਸਿਹਤ ਅਧਿਕਾਰੀ ਪੌਲ ਕੈਲੀ ਲਗਾਤਾਰ ਇਸ ਕੋਸ਼ਿਸ਼ ਵਿੱਚ ਹਨ ਕਿ ਪ੍ਰਸ਼ਨ ਖੜ੍ਹਾ ਕਰਨ ਵਾਲਿਆਂ ਨੂੰ ਵਾਜਿਬ ਉਤਰਾਂ ਨਾਲ ਸ਼ਾਂਤ ਕੀਤਾ ਜਾ ਸਕੇ। ਕਲਿਨਿਕਲ ਟ੍ਰਾਇਲਾਂ ਦੇ ਆਂਕੜਿਆਂ ਨੂੰ ਵਾਚਦਿਆਂ ਪਤਾ ਚਲਦਾ ਹੈ ਕਿ ਉਕਤ ਦਵਾਈ 62% ਤੋਂ 90% ਤੱਕ ਕਾਰਗਰ ਹੈ ਜਦੋਂ ਕਿ ਫਾਈਜ਼ਰ ਅਤੇ ਮੋਡਰਨਾ ਦੀਆਂ ਵੈਕਸੀਨ ਇਸਤੋਂ ਕਾਫੀ ਉਪਰ ਹਨ ਅਤੇ ਸਿੱਧੇ ਤੌਰ ਤੇ 90% ਦਾ ਨਤੀਜਾ ਦਿਖਾ ਰਹੀਆਂ ਹਨ। ਪਰੰਤੂ ਸ੍ਰੀ ਕੈਲੇ ਦਾ ਮੰਨਣਾ ਅਤੇ ਕਹਿਣਾ ਹੈ ਕਿ ਐਸਟਰੇਜੈਨੇਕਾ ਇੱਕ ਉਤਮ ਵੈਕਸੀਨ ਹੈ ਅਤੇ ਹਰ ਤਰ੍ਹਾਂ ਨਾਲ ਕੋਵਿਡ-19 ਦੇ ਬਚਾਉ ਲਈ ਉਪਯੁਕਤ ਅਤੇ ਸੁਰੱਖਿਅਤ ਵੀ ਹੈ ਅਤੇ ਇਸਨੂੰ ਟੀ.ਜੀ.ਏ. (Therapeutic Goods Administration) ਵੱਲੋਂ ਪੂਰੀ ਤਰ੍ਹਾਂ ਨਾਲ ਪ੍ਰਮਾਣਿਤ ਵੀ ਕੀਤਾ ਜਾ ਰਿਹਾ ਹੈ ਅਤੇ ਇਸਦੀ ਜਲਦੀ ਹੀ ਪੁਸ਼ਟੀ ਵੀ ਕਰ ਦਿੱਤੀ ਜਾਵੇਗੀ। ਵੈਸੇ ਆਸਟ੍ਰੇਲੀਆਈ ਸਰਕਾਰ ਨੇ ਐਸਟਰੇਜੈਨੇਕਾ ਦੇ ਨਾਲ ਨਾਲ ਫਾਈਜ਼ਰ ਅਤੇ ਨੋਵਾਵੈਕਸ ਨਾਲ ਵੀ ਸਪਲਾਈ ਦੇ ਇਕਰਾਰ ਕੀਤੇ ਹੋਏ ਹਨ। ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਿਟੀ ਦੇ ਮਾਹਿਰ ਡਾ. ਪੀਟਰ ਕੋਲਿਗਨਨ ਦਾ ਕਹਿਣਾ ਹੈ ਕਿ ਸਰਕਾਰ ਅਤੇ ਅਧਿਕਾਰੀਆਂ ਨੇ 50% ਤੱਕ ਦੀ ਖ਼ੂਭੀ ਵਾਲ ਦਵਾਈ ਨੂੰ ਮਾਨਤਾ ਦੇਣੀ ਮੰਨੀ ਸੀ ਅਤੇ ਐਸਟਰੇਜੈਨੇਕਾ ਇਸ ਤੋਂ ਕਾਫੀ ਉਪਰ ਹੈ ਅਤੇ ਇਹ ਦਵਾਈ ਪੂਰਨ ਤੌਰ ਤੇ ਅਸਰਦਾਰ ਵੀ ਹੈ। ਦੂਸਰੇ ਪਾਸੇ ਮੋਨਾਸ਼ ਯੂਨੀਵਰਸਿਟੀ ਤੋਂ ਮਾਹਿਰ ਡਾ. ਮਿਸ਼ੈਲ ਆਨੰਦਾ ਰਾਜ੍ਹਾ ਮੰਨਦੇ ਹਨ ਕਿ ਸਰਕਾਰ ਨੂੰ ਐਸਟਰੇਜੈਨੇਕਾ ਤੋਂ ਪਰੇ ਹੋ ਕੇ ਫਾਈਜ਼ਰ ਅਤੇ ਮੋਡਰਨਾ ਉਪਰ ਕੇਂਦਰਿਤ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਟੀ.ਜੀ.ਏ ਦੀ ਹਾਲ ਦੀ ਘੜੀ ਇਜਾਜ਼ਤ (ਹਾਲ ਦੀ ਘੜੀ) ਤੋਂ ਬਿਨ੍ਹਾਂ ਹੀ ਐਸਟਰਾਜੈਨੇਕਾ ਨੂੰ 54 ਮਿਲੀਅਨ ਖੁਰਾਕਾਂ ਦਾ ਆਰਡਰ ਦੇ ਵੀ ਦਿੱਤਾ ਹੈ ਅਤੇ ਇਸਤੋਂ ਇਲਾਵਾ ਵੀ 10 ਮਿਲੀਅਨ ਅਤੇ ਨੋਵਾਵੈਕਸ ਕੋਲੋਂ 11 ਮਿਲੀਅਨ ਖੁਰਾਕਾਂ ਦਾ ਆਰਡਰ ਸੁਰੱਖਿਅਤ ਕੀਤਾ ਗਿਆ ਹੈ।

Install Punjabi Akhbar App

Install
×