ਔਕਲੈਂਡ ਕੌਂਸਿਲ ‘ਰੱਬਿਸ਼ ਬਿੱਨਾਂ’ ਨੂੰ ਚਿੱਪ ਲਾ ਕੇ ਕਰੇਗੀ ਹਾਈਟੈਕ -ਜਦੋਂ ਖਾਲੀ ਹੋਵੇਗਾ ਉਦੋਂ ਹੀ ਪਏਗਾ ਖਰਚਾ

ਔਕਲੈਂਡ ਕੌਂਸਿਲ ਵੱਲੋਂ ਉਠਾਏ ਜਾਂਦੇ ਕੂੜੇ ਵਾਲੇ ਬੈਗਾਂ ਅਤੇ ਰੱਬਿਸ਼ ਬਿੱਨਾਂ ਨੂੰ ਮੁੜ ਤਾਂ ਵਿਚਾਰਿਆ ਜਾ ਰਿਹਾ ਹੈ। ਰੱਬਿਸ਼ ਬਿੱਨਾਂ ਨੂੰ ਹਾਈ ਟੈਕ ਕੀਤਾ ਜਾ ਰਿਹਾ ਹੈ। ਅਗਲੇ ਸਾਲ ਤੱਕ ਜਾਂ 2016 ਤੱਕ ਸਾਰੇ ਔਕਲੈਂਡ ਦੇ ਵਿਚ ਰੱਬਿਸ਼ ਬਿੱਨ ਕੰਪਿਊਟਰ ਚਿੱਪ ਵਾਲੇ ਹੋ ਜਾਣਗੇ। ਇਸ ਦਾ ਫਾਇਦਾ ਖਪਤਕਾਰ ਨੂੰ ਵੀ ਹੋਵੇਗਾ ਕਿਉਂਕਿ ਕੁਝ ਖਪਤਕਾਰ ਬਹੁਤ ਹੀ ਘੱਟ ਕਚਰਾ ਉਪਲਬਧ ਕਰਵਾਉਂਦੇ ਹਨ ਇਸ ਤਰ੍ਹਾਂ ਕਰਨ ਦੇ ਨਾਲ ਉਹ ਕੁਝ ਸਮਾਂ ਹੋਰ ਰੱਬਿਸ਼ ਬਿਨ ਨੂੰ ਵਰਤ ਸਕਣਗੇ। ਰੱਬਿਸ਼ ਬਿਨ ਦਾ ਖਰਚਾ ਉਦੋਂ ਹੀ ਪਵੇਗਾ ਜਦੋਂ ਇਹ ਟਰੱਕ ਵੱਲੋਂ ਖਾਲੀ ਕੀਤਾ ਜਾਇਆ ਕਰੇਗਾ। ਇਸ ਵੇਲੇ ਵੱਖ-ਵੱਖ ਥਾਵਾਂ ਉਤੇ ਰੱਬਿਸ਼ ਬੈਗ 2.25 ਡਾਲਰ, 1.95 ਡਾਲਰ ਅਤੇ 2.20 ਡਾਲਰ ਪ੍ਰਤੀ ਬੈਗ ਦੇ ਹਿਸਾਬ ਨਾਲ ਵੇਚੇ ਜਾ ਰਹੇ ਹਨ। ਔਕਲੈਂਡ ਖੇਤਰ ਦੇ ਵਿਚ ਰਹਿਣ ਵਾਲਾ ਪ੍ਰਤੇਕ ਵਿਅਕਤੀ ਸਾਲ ਦੇ ਵਿਚ 80 ਕਿਲੋਗ੍ਰਾਮ ਲੈਂਡ ਫਿੱਲ ਕਚਰਾ ਮੁੱਹਈਆ ਕਰਵਾਉਂਦਾ ਹੈ ਜਦ ਕਿ ਮੌਸਮ ਦੇ ਅਨੁਸਾਰ ਇਹ ਵੱਧ-ਘਟ ਵੀ ਹੁੰਦਾ ਰਹਿੰਦਾ ਹੈ। ਨਵੀਂ ਸਕੀਮ ਦੇ ਮੁਤਾਬਿਕ 80 ਲੀਟਰ ਦੀ ਸਮਰੱਥਾ ਵਾਲੇ ਬਿੱਨ ਦਾ ਖਰਚਾ ਲਗਪਗ ਢਾਈ ਡਾਲਰ ਆਇਆ ਕਰੇਗਾ ਜਦੋਂ ਟਰੱਕ ਇਸ ਨੂੰ ਖਾਲੀ ਕਰ ਦਿਆ ਕਰੇਗਾ ਤਾਂ ਘਰ ਦੇ ਮਾਲਕ ਨੂੰ ਇਸ ਦਾ ਖਰਚਾ ਪੈ ਜਾਇਆ ਕਰੇਗਾ।

Install Punjabi Akhbar App

Install
×