ਉਤਮ ਜੀਵਨ ਜੀਉਣ ਲਈ ਆਕਲੈਂਡ ਸ਼ਹਿਰ ਦੁਨੀਆ ਦੇ ਨਕਸ਼ੇ ‘ਤੇ ਤੀਜੇ ਨੰਬਰ ‘ਤੇ: ਭਾਰਤ ਦੇ 7 ਸ਼ਹਿਰ ਵੀ ਹਨ ਸ਼ਾਮਿਲ

NZ PIC 23 Feb-1ਦੁਨੀਆ ਦੇ ਪ੍ਰਮੁੱਖ ਸ਼ਹਿਰਾਂ ਦੇ ਹੋਏ ਇਕ ਸਰਵੇ ਵਿਚ ਉਤਮ ਜੀਵਨ ਜੀਉਣ (ਰਹਿਣ) ਲਈ ਆਕਲੈਂਡ ਸ਼ਹਿਰ ਫਿਰ ਦੁਨੀਆ ਦੇ ਨਕਸ਼ੇ ਉਤੇ ਤੀਜੇ ਨੰਬਰ ਉਤੇ ਆਇਆ ਹੈ। ਇਹ ਚੌਥੀ ਵਾਰ ਹੋਇਆ ਹੈ ਕਿ ਆਕਲੈਂਡ ਸ਼ਹਿਰ ਤੀਜੇ ਨੰਬਰ ਉਤੇ ਆਇਆ ਹੈ। 230 ਸ਼ਹਿਰਾਂ ਦੇ ਸਭਿਆਚਾਰਕ, ਵਾਤਾਵਰਣ, ਰਾਜਨੀਤਕ, ਸੁਰੱਖਿਆ, ਘਰ, ਸਿਖਿਆ ਅਤੇ ਸੋਖਿਆਂ ਬਿਜ਼ਨਸ ਕਰਨ ਦੇ ਮਾਪਦੰਢਾ ਉਤੇ ਆਕਲੈਂਡ ਸ਼ਹਿਰ ਫਿਰ ਬਾਜ਼ੀ ਮਾਰ ਗਿਆ ਹੈ। ਆਸਟਰੀਆ ਦਾ ਸ਼ਹਿਰ ਵਿਆਨਾ ਪਹਿਲੇ ਨੰਬਰ ਉਤੇ ਰਿਹਾ ਉਸ ਤੋਂ ਸਵਿਟਰਜਰਲੈਂਡ ਦਾ ਸ਼ਹਿਰ ਜਿਊਰਿਖ ਆਇਆ ਹੈ। 2010 ਤੋਂ ਬਾਅਦ ਇਹ ਸ਼ਹਿਰ ਉਪਰਲੇ ਭਾਗ ਦੇ ਵਿਚ ਹੀ ਆ ਰਹੇ ਹਨ। ਵਲਿਗੰਟਨ ਸ਼ਹਿਰ ਨੂੰ ਤੀਜੀ ਵਾਰ 12ਵਾਂ ਸਥਾਨ ਮਿਲਿਆ ਹੈ। ਆਸਟਰੇਲੀਆ ਦੇ ਸਿਡਨੀ ਸ਼ਹਿਰ ਨੂੰ 10ਵਾਂ ਸਥਾਨ ਪ੍ਰਾਪਤ ਹੋਇਆ ਹੈ। ਮੈਲਬੌਰਨ ਨੂੰ 15ਵਾਂ ਸਥਾਨ ਮਿਲਿਆ ਹੈ। ਬਗਦਾਦ ਸ਼ਹਿਰ ਨੂੰ ਸਭ ਤੋਂ ਘਟੀਆ ਸ਼ਹਿਰ ਮੰਨਿਆ ਗਿਆ ਹੈ।
ਭਾਰਤ ਦੇ ਸ਼ਹਿਰ: ਹੈਦਰਾਬਾਦ ਨੂੰ 139, ਪੂਨੇ ਨੂੰ 144, ਬੰਗਲੌਰ ਨੂੰ 145, ਚੇਨਈ ਨੂੰ 150, ਮੁੰਬਈ ਨੂੰ 152 ਵਾਂ, ਕੋਲਕਾਤਾ ਨੂੰ 160 ਅਤੇ ਨਵੀਂ ਦਿੱਲੀ ਨੂੰ 161ਵਾਂ ਸਥਾਨ ਪ੍ਰਾਪਤ ਹੋਇਆ ਹੈ।
ਇਸੀ ਤਰ੍ਹਾਂ ਪਾਕਸਿਤਾਨ ਦੇ ਇਸਲਾਮਾਬਾਦ ਨੂੰ 193, ਲਾਹੌਰ ਨੂੰ 199 ਅਤੇ ਕਰਾਚੀ ਨੂੰ 202 ਵਾਂ ਸਥਾਨ ਪ੍ਰਾਪਤ ਹੋਇਆ ਹੈ।