ਨਸ਼ਿਆਂ ਵਿਰੁੱਧ ਮੁਹਿੰਮ ਤੇ ਅੰਮਿ੍ਤਸਰ ਤੋਂ ਹਵਾਈ ਸੇਵਾ ਨਾਲ ਵਿਸ਼ਵ ਨੂੰ ਜੋੜਨਾ ਮੇਰਾ ਮੁੱਖ ਟੀਚਾ-ਔਜਲਾ

walia777

ਸਾਊਥ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ‘ਚ ਉਚੇਚੇ ਤੌਰ ‘ਤੇ ਪਹੁੰਚੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਬਣਨ ਉਪਰੰਤ ਸੀਮਤ ਸਮੇਂ ‘ਚ ਕੀਤੀਆਂ ਗਈਆਂ ਪ੍ਰਾਪਤੀਆਂ ਕਰਕੇ ਪੰਜਾਬੀ ਭਾਈਚਾਰੇ ‘ਚ ਡਾਕਟਰ ਜਸਪਾਲ ਸਿੰਘ, ਸਨਮ ਕਾਹਲੋਂ, ਨਰਿੰਦਰ ਸਿੰਘ ਬੈਂਸ, ਅਜੈ ਕਾਹਲੋਂ, ਅਮਨ ਛੀਨਾ, ਜਗਤਾਰ ਸਿੰਘ ਨਾਗਰੀ ਪ੍ਰੈਜ਼ੀਡੈਂਟ, ਰਣਜੀਤ ਸਿੰਘ ਥਿੰਦ, ਜਗਰੂਪ ਸਿੰਘ ਬੁੱਟਰ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਪਾਰਲੀਮੈਂਟ ਹਾਊਸ ਵਿਚ ਔਜਲਾ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਵਿਨਸੈਟ ਤਾਰਜੀਆ ਐਮ.ਪੀ. (ਸਪੀਕਰ) ਵਲੋਂ ਸਨਮਾਨਿਤ ਕੀਤਾ ਗਿਆ | ਔਜਲਾ ਨੇ ਓਮਨੀ ਰੈਂਸਟੋਰੈਂਟ ‘ਚ ਰੱਖੇ ਸਮਾਗਮ ‘ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ‘ਚ ਅੰਮਿ੍ਤਸਰ ਤੇ ਨਾਲ ਲੱਗਦੇ ਪਿੰਡਾਂ ‘ਚ ਨਸ਼ਿਆਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਂਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਮੁਹਿੰਮ ਵਿੱਢੀ ਅਤੇ ਅੰਮਿ੍ਤਸਰ ਤੋਂ ਵਿਸ਼ਵ ਭਰ ਨਾਲ ਹਵਾਈ ਸੇਵਾ ਨਾਲ ਜੋੜਨ ਦੇ ਉਪਰਾਲੇ ਤਹਿਤ ਏਅਰ ਏਸ਼ੀਆ ਦੀ ਅੰਮਿ੍ਤਸਰ ਤੋਂ ਕੁਆਲਾਲੰੰਪੁਰ, ਬਾਲੀ, ਸਿੰਗਾਪੁਰ ਤੇ ਬੈਂਕਾਕ ਦੀ ਹਵਾਈ ਸੇਵਾ ਸ਼ੁਰੂ ਕਰਵਾ ਕੇ ਪੰਜਾਬ ਵਸਦੇ ਭਾਈਚਾਰੇ ਨੂੰ ਵਿਸ਼ੇਸ਼ ਸਹੂਲਤ ਮੁਹੱਈਆ ਕਰਵਾਈ ਹੈ | ਉਨ੍ਹਾਂ ਦਾ ਟੀਚਾ ਅੰਮਿ੍ਤਸਰ ਤੋਂ ਹਰ ਦੇਸ਼ ਨਾਲ ਵਿਚਾਰ-ਵਟਾਂਦਰਾ ਕੀਤਾ | ਉਨ੍ਹਾਂ ਨੇ ਸਰਕਾਰ ਵਲੋਂ ਐਨ.ਆਰ.ਆਈ ਨਾਲ ਕੀਤੇ ਕੀਤੇ ਵਾਅਦੇ ਪੂਰੇ ਕਰਨ ਦਾ ਭਰੋਸਾ ਦਿੱਤਾ | ਸਮਾਗਮ ਦਾ ਮੁੱਖ ਸੰਚਾਲਨ ਮਿੰਟੂ ਬਰਾੜ ਵਲੋਂ ਕੀਤਾ ਗਿਆ | ਪੰਜਾਬੀ ਭਾਈਚਾਰੇ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ: ਔਜਲਾ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਸਨਮਾਨਿਤ ਕੀਤਾ ਗਿਆ |

Welcome to Punjabi Akhbar

Install Punjabi Akhbar
×