ਨਿਊਜ਼ੀਲੈਂਡ ਦੇ ਵਿਚ ਫਿਲਮ ‘ਚਾਰ ਸਾਹਿਬਜ਼ਾਦਿਆਂ’ ਦੇ 3-ਡੀ ਸ਼ੋਅ ਵੇਖ ਕੇ ਦਰਸ਼ਕ ਹੋਏ ਭਾਵੁਕ-ਕੁਰਬਾਨੀ ਵੇਖ ਕੇ ਛੱਡੇ ਜੈਕਾਰੇ

NZ PIC 16 Nov-2
ਪ੍ਰਸਿੱਧ ਨਿਰਮਾਤਾ ਨਿਰਦੇਸ਼ਕ ਹੈਰੀ ਬਵੇਜਾ ਵੱਜੋਂ ਤਿਆਰ ਪਹਿਲੀ 3-ਡੀ ਫੋਟੋ ਰੀਅਲਸਟਿਕ ਐਨੀਮੇਟਿਡ ਫਿਲਮ ਬੀਤੇ 6 ਨਵੰਬਰ ਤੋਂ ਨਿਊਜ਼ੀਲੈਂਡ ਦੇ ਵਿਚ ਹਾਊਸ ਫੁੱਲ ਜਾ ਰਹੀ ਹੈ। ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਂਡ ਵੱਲੋਂ ਉਦਮ ਕਰਕੇ ਵਿਸ਼ੇਸ਼ ਤੌਰ ‘ਤੇ ਸਨਿਚਰਵਾਰ ਅਤੇ ਐਤਵਾਰ ਦੇ ਦੋ ਸ਼ੋਅ ਫੁੱਲ 3-ਡੀ  ਰਖਵਾਏ ਗਏ ਸਨ ਜਿਨ੍ਹਾਂ ਦੀਆਂ ਸਾਰੀਆਂ ਟਿਕਾਂ ਸੋਲਡ ਗਈਆਂ ਅਤੇ ਕਈਆਂ ਨੂੰ ਬਿਨਾਂ ਟਿਕਟ ਵਾਪਿਸ ਮੁੜਨਾ ਪਿਆ। 3-ਡੀ ਵੇਖਣ ਅਤੇ ਆਮ ਸਕਰੀਨ ਉਤੇ ਵੇਖਣ ਦਾ ਜ਼ਮੀਨ ਅਸਮਾਨ ਦਾ ਫਰਕ ਸੀ। ਸ. ਦਲਜੀਤ ਸਿੰਘ ਨੇ 180 ਟਿਕਟਾਂ ਆਪਣੇ ਨਾਂਅ ‘ਤੇ ਬੁੱਕ ਕਰਵਾ ਕੇ ਸਾਰੇ ਆਪਣੇ ਸਹਿਯੋਗੀ ਅਤੇ ਹੋਰ ਚਾਹਵਾਨਾਂ ਨੂੰ ਸੀਟਾਂ ਉਪਲਬਧ ਕਰਵਾਈਆਂ।
ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ, ਸ. ਰਜਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਬਾਸੀ ਨੇ ਕਿਹਾ ਕਿ ਅੱਜ ਫਿਲਮ ਦੇ ਦੌਰਾਨ ਜਿੱਥੇ ਸਾਹਿਬਜ਼ਾਦਿਆਂ ਨੂੰ ਵੇਖ ਕੇ ਸਾਰੇ ਦਰਸ਼ਕ ਭਾਵੁਕ ਹੋਏ, ਅੱਖਾਂ ਵਿਚ ਹੰਝੂ ਆਏ ਉਥੇ ਸਿੱਖੀ ਪ੍ਰਤੀ ਜ਼ਜਬਾ ਵੀ ਜੈਕਾਰਿਆਂ ਦੀ ਗੂੰਜ ਵਿਚ ਅੰਗੜਾਈ ਲੈ ਗਿਆ। ਕਈਆਂ ਵੱਲੋਂ ਜ਼ਜਬਾਤੀ ਹੁੰਦਿਆ ਗੁਰਸਿੱਖੀ ਜੀਵਨ ਧਾਰਨ ਕਰਨ ਦੀਆਂ ਖਬਰਾਂ ਵੀ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਖੀ ਤੋਂ ਦੂਰ ਹੋ ਰਹੀ ਪੀੜ੍ਹੀ ਅਸਲ ਵਿਚ ਇਨ੍ਹਾਂ ਫਿਲਮਾਂ ਦਾ ਪ੍ਰਭਾਵ ਆਪਣੇ ਉਤੇ ਮਹਿਸੂਸ ਕਰਦੀ ਹੈ ਤਾਂ ਉਨ੍ਹਾਂ ਨੂੰ ਗੁਰਸਿੱਖ ਜੀਵਨ ਦੇ ਲਈ ਅੰਮ੍ਰਿਤਪਾਨ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਸੰਗਤ ਦੇ ਲਈ ਅਪੀਲ ਕੀਤੀ ਕਿ ਜੇਕਰ ਕੋਈ ਅੰਮ੍ਰਿਤ ਪਾਨ ਕਰਨ ਦੀ ਇੱਛਾ ਰੱਖਦਾ ਹੈ ਜਾਂ ਫਿਲਮ ਵੇਖਣ ਤੋਂ ਬਾਅਦ ਆਪਣੇ ਵਿਚ ਕੁਝ ਬਦਲਾਅ ਮਹਿਸੂਸ ਕਰਦਾ ਹੈ ਤਾਂ ਉਹ ਸੁਸਾਇਟੀ ਦੇ ਨਾਲ ਜਰੂਰ ਸੰਪਰਕ ਕਰੇ।

Welcome to Punjabi Akhbar

Install Punjabi Akhbar
×