ਯੂਨੀਵਰਸਿਟੀ ਆਫ਼ ਔਕਲੈਂਡ ਦੇ ਵਿਸ਼ਾਲ ਡਿਗਰੀ ਵੰਡ ਸਮਾਰੋਹ ਵਿਚ 246 ਭਾਰਤੀ ਵਿਦਿਆਰਥੀਆਂ ਵੀ ਸ਼ਾਮਿਲ

NZ PIC 2 Oct-2

ਯੂਨੀਵਰਸਿਟੀ ਆਫਡ ਔਕਲੈਂਡ ਦੇ ਵਿਚ ਬੀਤੇ ਦਿਨੀਂ ਹੋਏ ਵਿਸ਼ਾਲ ਡਿਗਰੀ ਵੰਡ ਸਮਾਰੋਹ ਦੇ ਵਿਚ 3165 ਤੋਂ ਵੱਧ ਡਿਗਰੀਆਂ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆ ਅਧੀਨ ਵੰਡੀਆਂ ਗਈਆਂ। ਇਨ੍ਹਾਂ ਵਿਦਿਆਰਥੀਆਂ ਦੇ ਵਿਚ ਭਾਰਤੀਆਂ ਦੀ ਗਿਣਤੀ ਵਾਸਤੇ ਯੂਨੀਵਰਸਿਟੀ ਨਾਲ ਸੰਪਰਕ ਕੀਤਾ ਗਿਆ ਅਤੇ ਉਤਰ ਵਿਚ ਪਾਇਆ ਗਿਆ ਕਿ 246 ਭਾਰਤੀ ਵਿਦਿਆਰਥੀਆਂ ਨੇ ਵੀ ਇਸੇ ਯੂਨੀਵਰਸਿਟੀ ਤੋਂ ਉਸ ਦਿਨ ਉਚ ਸਿਖਿਆ ਦੀ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਤਿੰਨ ਭਾਰਤੀ ਜਿਨ੍ਹਾਂ ਨੇ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਉਨ੍ਹਾਂ ਵਿਚ ਇਕ ਪੰਜਾਬੀ ਕੁੜੀ ਮਨਪ੍ਰੀਤ ਕੌਰ ਧਾਮੀ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ 9 ਭਾਰਤੀਆਂ ਨੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਸਾਇੰਸ ਵਿਚ,  15 ਵਿਦਿਆਰਥੀਆਂ ਨੇ ਇੰਜੀਨੀਅਰਿੰਗ ਵਿਚ ਹੋਰ ਬਾਕੀ ਦਿਆਂ ਨੇ ਵੱਖ-ਵੱਖ ਵਿਸ਼ਿਆਂ ਦੇ ਵਿਚ ਬੈਚਲਰ ਅਤੇ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ।