ਆਕਲੈਂਡ ਸਿਟੀ ਪਾਰਕਿੰਗ ਰੇਟ ਵਧੇ-ਇਕ ਦਿਨ ਦੀ ਕੀਮਤ 63 ਡਾਲਰ ਚੁਕਾਉਣ ਪੈ ਸਕਦੀ ਹੈ

1436091264410

ਆਕਲੈਂਡ ਸਿਟੀ ਦੇ ਵਿਚ ਪਾਰਕਿੰਗ ਦੀ ਮੁਸ਼ਕਲ ਤਾਂ ਪਹਿਲਾਂ ਹੀ  ਚੱਲ ਰਹੀ ਹੈ, ਹੁਣ ਦੂਜੇ ਪਾਸੇ ਪਾਰਕਿੰਗ ਫੀਸ ਵੀ ਵਧਾ ਦਿੱਤੀ ਗਈ ਹੈ। ਜੇਕਰ ਕੋਈ 8 ਘੰਟੇ ਕਾਰ ਪਾਰਕ ਕਰਕੇ ਕੰਮ ‘ਤੇ ਜਾਂਦਾ ਹੈ ਤਾਂ ਉਸਦੀ ਕੀਮਤ 63 ਡਾਲਰ ਤੱਕ ਚੁਕਾਉਣੀ ਪੈ ਸਕਦੀ ਹੈ। ਸੜਕ ‘ਤੇ ਪਾਰਕ ਕਰਨ ਲਈ ਅੱਗੇ ਸਮੇਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੋਇਆ ਸੀ ਜੋ ਕਿ ਹੁਣ ਦੋ ਕਰ ਦਿੱਤਾ ਗਿਆ ਹੈ। ਵਿਕਟਰ ਅਰੀਨਾ ਅਤੇ ਵਾਏਨਯਾਰਡ ਖੇਤਰ ਦੇ ਵਿਚ ਪਾਰਕਿੰਗ ਹੁਣ 16 ਡਾਲਰ ਦੀ ਥਾਂ 42 ਡਾਲਰ ਤੱਕ 8 ਘੰਟੇ ਤੱਕ ਜਾ ਸਕਦੀ ਹੈ। ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦੇ ਵਿਚ ਇਹ ਪਾਰਕ 63 ਡਾਲਰ ਪ੍ਰਤੀ 8 ਘੰਟੇ ਤੱਕ ਜਾ ਸਕਦੀ ਹੈ। ਸ਼ਾਮ ਅਤੇ ਵੀਕਐਂਡ ਦੇ ਰੇਟਾਂ ਵਿਚ ਕੋਈ ਫਰਕ ਨਹੀਂ ਪਾਇਆ ਗਿਆ। ਪਿੱਕਅੱਪ ਅਤੇ ਡਾਪ ਆਫ 10 ਮਿੰਟ ਹੈ ਜਿਸਦੇ ਵਾਸਤੇ ਕੋਈ ਫੀਸ ਨਹੀਂ ਹੈ। ਜਿਆਦਾ ਸਮਾਂ ਪਾਰਕ ਕਰਨ ਵਾਸਤੇ ਆਕਲੈਂਡ ਟ੍ਰਾਂਸਪੋਰਟ ਦੀ ਪਾਰਕਿੰਗ ਵਾਸਤੇ ਸਲਾਹ ਦਿੱਤੀ ਗਈ ਹੈ ਜਿਸ ਦਾ ਰੇਟ 3 ਡਾਲਰ ਪ੍ਰਤੀ ਘੰਟਾ ਹੈ ਅਤੇ 8 ਘੰਟੇ ਦੇ 24 ਡਾਲਰ ਲਗਦੇ ਹਨ।

Install Punjabi Akhbar App

Install
×